ਕਹਾਉਤਾਂ 18

ਚੁਗ਼ਲੀ ਕਰਨ ਵਾਲੇ ਦੀਆ ਗੱਲਾਂ ਸੁਆਦਲੀਆ ਬੁਰਕੀ ਵਰਗੀਆ ਹੁੰਦੀਆਂ ਹਨ, ਜੋ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।

Proverbs 18:8 (UKJV) The words of a talebearer are as wounds, and they go down into the innermost parts of the belly.

6ਮੂਰਖਾਂ ਦੇ ਬੁੱਲ੍ਹ ਉਹਨਾਂ ਵਿੱਚ ਝਗੜਾ ਲਿਆਉਂਦੇ ਹਨ, ਅਤੇ ਉਹਨਾਂ ਨੂੰ ਮਾਰ ਖਾਣ ਦੇ ਯੋਗ ਠਹਿਰਾਉਂਦੇ ਹਨ।

7ਮੂਰਖ ਦੇ ਬਚਨ ਉਹ ਦੀ ਬਰਬਾਦੀ ਹੈ, ਅਤੇ ਉਹਨਾਂ ਦੇ ਬੁੱਲ ਉਹਨਾਂ ਦੀ ਜਾਨ ਲਈ ਫਾਹੀ ਹਨ।

8ਚੁਗ਼ਲੀ ਕਰਨ ਵਾਲੇ ਦੀਆ ਗੱਲਾਂ ਸੁਆਦਲੀਆ ਬੁਰਕੀ ਵਰਗੀਆ ਹੁੰਦੀਆਂ ਹਨ, ਜੋ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।

9ਜਿਹੜਾ ਆਪਣੇ ਕੰਮ ਵਿੱਚ ਢਿੱਲਾ ਹੈ, ਉਹ ਤਬਾਹ ਕਰਨ ਵਾਲੇ ਦਾ ਭਰਾ ਹੈ।

10ਯਾਹਵੇਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਇਸ ਵੱਲ ਭੱਜਦੇ ਹਨ ਅਤੇ ਸੁਰੱਖਿਅਤ ਹੋ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.