16ਬੁੱਧ ਤੈਨੂੰ ਵਿਭਚਾਰੀ ਇਸਤਰੀ ਤੋਂ ਵੀ ਬਚਾਵੇਗੀ, ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ,
17ਜਿਸ ਨੇ ਆਪਣੀ ਜਵਾਨੀ ਦੇ ਸਾਥੀ ਨੂੰ ਛੱਡ ਦਿੱਤਾ ਹੈ, ਅਤੇ ਉਸ ਨੇਮ ਨੂੰ ਅਣਡਿੱਠਾ ਕਰ ਦਿੱਤਾ ਹੈ ਜੋ ਪਰਮੇਸ਼ਵਰ ਦੇ ਸਾਹਮਣੇ ਕੀਤਾ ਸੀ।
18ਸੱਚ-ਮੁੱਚ ਹੀ ਉਸ ਦਾ ਘਰ ਮੌਤ ਵੱਲ ਲੈ ਜਾਂਦਾ ਹੈ ਅਤੇ ਉਹ ਦੇ ਰਾਹ ਮੁਰਦਿਆਂ ਦੀਆਂ ਆਤਮਾਵਾਂ ਵੱਲ ਜਾਂਦਾ ਹੈ।
19ਜਿਹੜੇ ਉਸ ਦੇ ਕੋਲ ਜਾਂਦੇ ਹਨ ਉਹਨਾਂ ਵਿੱਚੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ, ਨਾ ਹੀ ਜੀਵਨ ਦੇ ਰਾਹ ਤੱਕ ਪਹੁੰਚਦੇ ਹਨ।
20ਇਸ ਤਰ੍ਹਾਂ ਤੁਸੀਂ ਭਲੇ ਦੇ ਰਾਹਾਂ ਉੱਤੇ ਚੱਲੋਗੇ ਅਤੇ ਧਰਮੀਆਂ ਦੇ ਰਾਹਾਂ ਨੂੰ ਫੜੀ ਰੱਖੇਗਾ।