23ਘੱਟ ਵੱਧ ਤੋਲਣ ਨੂੰ ਯਾਹਵੇਹ ਨਫ਼ਰਤ ਕਰਦਾ ਹੈ, ਅਤੇ ਬੇਈਮਾਨ ਤੱਕੜੀ ਉਸਨੂੰ ਪ੍ਰਸੰਨ ਨਹੀਂ ਕਰਦੀ।
24ਮਨੁੱਖ ਦੇ ਕਦਮਾਂ ਨੂੰ ਯਾਹਵੇਹ ਹੀ ਚਲਾਉਂਦਾ ਹੈ, ਤਾਂ ਕੋਈ ਆਪਣਾ ਰਾਹ ਕਿਵੇਂ ਸਮਝ ਸਕਦਾ ਹੈ?
25ਜੇ ਬਿਨ੍ਹਾਂ ਵਿਚਾਰੇ ਕੋਈ ਆਖੇ ਕਿ ਇਹ ਵਸਤ ਪਵਿੱਤਰ ਹੈ, ਅਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।
26ਇੱਕ ਬੁੱਧੀਮਾਨ ਰਾਜਾ ਦੁਸ਼ਟਾਂ ਨੂੰ ਜਿੱਤਦਾ ਹੈ, ਅਤੇ ਉਹਨਾਂ ਉੱਤੇ ਪਹੀਆ ਚਲਾ ਦਿੰਦਾ ਹੈ।
27ਮਨੁੱਖ ਦੀ ਆਤਮਾ ਯਾਹਵੇਹ ਦਾ ਦੀਵਾ ਹੈ, ਜਿਹੜਾ ਸਾਰੇ ਅੰਦਰਲੇ ਹਿੱਸਿਆ ਨੂੰ ਖੋਜਦਾ ਹੈ।