ਕਹਾਉਤਾਂ 20

ਮਨੁੱਖ ਦੇ ਮਨ ਦੇ ਮਕਸਦ ਡੂੰਘੇ ਪਾਣੀ ਵਰਗੇ ਹਨ, ਪਰ ਜਿਸ ਕੋਲ ਸਮਝ ਹੈ ਉਹ ਉਹਨਾਂ ਨੂੰ ਕੱਢ ਲੈਂਦਾ ਹੈ।

Proverbs 20:5 (UKJV) Counsel in the heart of man is like deep water; but a man of understanding will draw it out.

3ਝਗੜੇ ਤੋਂ ਬਚਣਾ ਮਾਣ ਦੀ ਗੱਲ ਹੈ, ਪਰ ਹਰੇਕ ਮੂਰਖ ਝਗੜਾ ਕਰਨ ਵਿੱਚ ਕਾਹਲਾ ਹੁੰਦਾ ਹੈ।

4ਆਲਸੀ ਠੰਡ ਦੇ ਮਾਰੇ ਹਲ ਨਹੀਂ ਵਾਹੁੰਦਾ, ਇਸ ਲਈ ਉਹ ਵਾਢੀ ਦੇ ਸਮੇਂ ਦੇਖਣਗੇ ਪਰ ਕੁਝ ਨਹੀਂ ਲੱਭੇਗਾ।

5ਮਨੁੱਖ ਦੇ ਮਨ ਦੇ ਮਕਸਦ ਡੂੰਘੇ ਪਾਣੀ ਵਰਗੇ ਹਨ, ਪਰ ਜਿਸ ਕੋਲ ਸਮਝ ਹੈ ਉਹ ਉਹਨਾਂ ਨੂੰ ਕੱਢ ਲੈਂਦਾ ਹੈ।

6ਬਹੁਤ ਸਾਰੇ ਅਟੱਲ ਪਿਆਰ ਦਾ ਦਾਅਵਾ ਕਰਦੇ ਹਨ, ਪਰ ਇੱਕ ਵਫ਼ਾਦਾਰ ਵਿਅਕਤੀ ਕੌਣ ਲੱਭ ਸਕਦਾ ਹੈ?

7ਧਰਮੀ ਲੋਕ ਨਿਰਦੋਸ਼ ਜੀਵਨ ਜੀਉਂਦੇ ਹਨ, ਉਹਨਾਂ ਦੇ ਮਗਰੋਂ ਉਹਨਾਂ ਦੇ ਪੁੱਤਰ ਧੰਨ ਹੁੰਦੇ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.