15ਜਦੋਂ ਨਿਆਂ ਕੀਤਾ ਜਾਂਦਾ ਹੈ ਤਾਂ ਧਰਮੀ ਨੂੰ ਖੁਸ਼ੀ ਮਿਲਦੀ ਹੈ, ਪਰ ਕੁਕਰਮੀਆਂ ਨੂੰ ਡਰ ਲੱਗਦਾ ਹੈ।
16ਜੋ ਕੋਈ ਸਿਆਣਪ ਦੇ ਰਾਹ ਤੋਂ ਭਟਕਦਾ ਹੈ, ਉਸਦਾ ਟਿਕਾਣਾ ਮੁਰਦਿਆਂ ਦੀ ਸੰਗਤ ਵਿੱਚ ਹੋਵੇਗਾ।
17ਜਿਹੜਾ ਅਨੰਦ ਨੂੰ ਪਿਆਰ ਕਰਦਾ ਹੈ ਉਹ ਗਰੀਬ ਹੋ ਜਾਵੇਗਾ, ਜੋ ਕੋਈ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਨੂੰ ਪਿਆਰ ਕਰਦਾ ਹੈ ਉਹ ਕਦੇ ਵੀ ਅਮੀਰ ਨਹੀਂ ਹੋਵੇਗਾ।
18ਦੁਸ਼ਟ ਧਰਮੀ ਲਈ ਨਿਸਤਾਰੇ ਦਾ ਮੁੱਲ, ਅਤੇ ਧਰਮੀ ਲੋਕਾਂ ਲਈ ਬੇਵਫ਼ਾ ਬਣਦੇ ਹਨ।
19ਇੱਕ ਝਗੜਾਲੂ ਅਤੇ ਤੰਗ ਕਰਨ ਵਾਲੀ ਪਤਨੀ ਨਾਲ ਰਹਿਣ ਨਾਲੋਂ, ਇੱਕ ਮਾਰੂਥਲ ਵਿੱਚ ਰਹਿਣਾ ਚੰਗਾ ਹੈ।