16ਜੋ ਕੋਈ ਸਿਆਣਪ ਦੇ ਰਾਹ ਤੋਂ ਭਟਕਦਾ ਹੈ, ਉਸਦਾ ਟਿਕਾਣਾ ਮੁਰਦਿਆਂ ਦੀ ਸੰਗਤ ਵਿੱਚ ਹੋਵੇਗਾ।
17ਜਿਹੜਾ ਅਨੰਦ ਨੂੰ ਪਿਆਰ ਕਰਦਾ ਹੈ ਉਹ ਗਰੀਬ ਹੋ ਜਾਵੇਗਾ, ਜੋ ਕੋਈ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਨੂੰ ਪਿਆਰ ਕਰਦਾ ਹੈ ਉਹ ਕਦੇ ਵੀ ਅਮੀਰ ਨਹੀਂ ਹੋਵੇਗਾ।
18ਦੁਸ਼ਟ ਧਰਮੀ ਲਈ ਨਿਸਤਾਰੇ ਦਾ ਮੁੱਲ, ਅਤੇ ਧਰਮੀ ਲੋਕਾਂ ਲਈ ਬੇਵਫ਼ਾ ਬਣਦੇ ਹਨ।
19ਇੱਕ ਝਗੜਾਲੂ ਅਤੇ ਤੰਗ ਕਰਨ ਵਾਲੀ ਪਤਨੀ ਨਾਲ ਰਹਿਣ ਨਾਲੋਂ, ਇੱਕ ਮਾਰੂਥਲ ਵਿੱਚ ਰਹਿਣਾ ਚੰਗਾ ਹੈ।
20ਬੁੱਧਵਾਨ ਪਸੰਦੀਦਾ ਭੋਜਨ ਅਤੇ ਜ਼ੈਤੂਨ ਦੇ ਤੇਲ ਨੂੰ ਸੰਭਾਲਦੇ ਹਨ, ਪਰ ਮੂਰਖ ਉਹਨਾਂ ਨੂੰ ਉਡਾ ਦਿੰਦਾ ਹੈ।