ਕਹਾਉਤਾਂ 21

ਦੁਸ਼ਟਾਂ ਨੇ ਦਲੇਰੀ ਨਾਲ ਮੋਰਚਾ ਲਾਇਆ, ਪਰ ਨੇਕ ਲੋਕ ਆਪਣੇ ਰਾਹਾਂ ਬਾਰੇ ਸੋਚਦੇ ਹਨ।

Proverbs 21:29 (UKJV) A wicked man hardens his face: but as for the upright, he directs his way.

27ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ, ਕਿੰਨਾ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ।

28ਇੱਕ ਝੂਠਾ ਗਵਾਹ ਨਾਸ ਹੋ ਜਾਵੇਗਾ, ਪਰ ਧਿਆਨ ਨਾਲ ਸੁਣਨ ਵਾਲਾ ਸਫ਼ਲਤਾਪੂਰਵਕ ਗਵਾਹੀ ਦੇਵੇਗਾ।

29ਦੁਸ਼ਟਾਂ ਨੇ ਦਲੇਰੀ ਨਾਲ ਮੋਰਚਾ ਲਾਇਆ, ਪਰ ਨੇਕ ਲੋਕ ਆਪਣੇ ਰਾਹਾਂ ਬਾਰੇ ਸੋਚਦੇ ਹਨ।

30ਇੱਥੇ ਕੋਈ ਬੁੱਧ, ਕੋਈ ਸੂਝ, ਕੋਈ ਯੋਜਨਾ ਨਹੀਂ ਹੈ, ਜੋ ਯਾਹਵੇਹ ਦੇ ਵਿਰੁੱਧ ਸਫਲ ਹੋ ਸਕੇ।

31ਘੋੜੇ ਨੂੰ ਲੜਾਈ ਦੇ ਦਿਨ ਲਈ ਤਿਆਰ ਕੀਤਾ ਜਾਂਦਾ ਹੈ, ਪਰ ਜਿੱਤ ਯਾਹਵੇਹ ਦੇ ਹੱਥ ਵਿੱਚ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.