24ਕਿਸੇ ਗਰਮ ਸੁਭਾਅ ਵਾਲੇ ਵਿਅਕਤੀ ਨਾਲ ਦੋਸਤੀ ਨਾ ਕਰੋ, ਅਸਾਨੀ ਨਾਲ ਗੁੱਸੇ ਵਾਲੇ ਵਿਅਕਤੀ ਨਾਲ ਮੇਲ ਨਾ ਰੱਖੋ,
25ਕਿਤੇ ਅਜਿਹਾ ਨਾ ਹੋਵੇ ਤੁਸੀਂ ਉਹਨਾਂ ਦੇ ਤਰੀਕੇ ਸਿੱਖ ਲਵੋ, ਅਤੇ ਆਪਣੇ ਆਪ ਨੂੰ ਫਾਹੀ ਵਿੱਚ ਫਸਾ ਲਵੋ।
26ਜਿਹੜੇ ਹੱਥ ਤੇ ਹੱਥ ਮਾਰਦੇ ਅਤੇ ਕਰਜ਼ਾਈ ਦੇ ਜ਼ਮਾਨਤੀ ਬਣਦੇ ਹਨ, ਤੂੰ ਉਹਨਾਂ ਦੇ ਵਿੱਚ ਨਾ ਹੋ।
27ਜੇਕਰ ਤੁਹਾਡੇ ਕੋਲ ਭੁਗਤਾਨ ਕਰਨ ਦਾ ਸਾਧਨ ਨਹੀਂ ਹੈ, ਤਾਂ ਤੁਹਾਡਾ ਬਿਸਤਰਾ ਤੁਹਾਡੇ ਹੇਠੋਂ ਖੋਹ ਲਿਆ ਜਾਵੇਗਾ।
28ਆਪਣੇ ਪੁਰਖਿਆਂ ਦੁਆਰਾ ਸਥਾਪਿਤ ਕੀਤੇ ਗਏ, ਇੱਕ ਪੁਰਾਣੇ ਪੱਥਰ ਨੂੰ ਨਾ ਹਿਲਾਓ।