21ਜੇਕਰ ਤੁਹਾਡਾ ਦੁਸ਼ਮਣ ਭੁੱਖਾ ਹੈ ਤਾਂ ਉਸ ਨੂੰ ਭੋਜਨ ਦੇ ਦਿਓ, ਜੇ ਉਹ ਪਿਆਸਾ ਹੈ ਤਾਂ ਉਸ ਨੂੰ ਪੀਣ ਲਈ ਪਾਣੀ ਦਿਓ।
22ਅਜਿਹਾ ਕਰਨ ਨਾਲ ਤੁਸੀਂ ਉਸਦੇ ਸਿਰ ਉੱਤੇ ਬਲਦੇ ਕੋਲਿਆਂ ਦਾ ਢੇਰ ਲਗਾਓਗੇ, ਅਤੇ ਯਾਹਵੇਹ ਤੁਹਾਨੂੰ ਇਨਾਮ ਦੇਵੇਗਾ।
23ਉੱਤਰੀ ਪੌਣ ਅਚਾਨਕ ਵਰਖਾ ਲਿਆਉਂਦੀ ਹੈ ਨਿੰਦਿਆ ਕਰਨ ਵਾਲੀ ਜੀਭ ਨਰਾਜਗੀ ਨੂੰ ਲਿਆਉਂਦੀ ਹੈ।
24ਝਗੜਾਲੂ ਪਤਨੀ ਨਾਲ ਸ਼ਾਝੇ ਘਰ ਵਿੱਚ ਰਹਿਣ ਨਾਲੋਂ, ਛੱਤ ਦੇ ਇੱਕ ਕੋਨੇ ਵਿੱਚ ਰਹਿਣਾ ਚੰਗਾ ਹੈ।
25ਜਿਵੇਂ ਥੱਕੇ ਹੋਏ ਮਨੁੱਖ ਲਈ ਠੰਡਾ ਪਾਣੀ ਤਿਵੇਂ ਹੀ ਦੂਰ ਦੇਸ਼ ਤੋਂ ਆਈ ਖੁਸ਼ਖਬਰੀ ਹੈ।