11ਹੇ ਮੇਰੇ ਪੁੱਤਰ, ਬੁੱਧਵਾਨ ਬਣ, ਅਤੇ ਮੇਰੇ ਦਿਲ ਵਿੱਚ ਅਨੰਦ ਲਿਆ, ਤਾਂ ਮੈਂ ਉਸ ਨੂੰ ਜਵਾਬ ਦੇ ਸਕਦਾ ਹਾਂ ਜੋ ਮੇਰੇ ਨਾਲ ਨਫ਼ਰਤ ਨਾਲ ਪੇਸ਼ ਆਉਂਦਾ ਹੈ।
12ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ, ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।
13ਜਿਹੜਾ ਪਰਦੇਸੀ ਦਾ ਜ਼ਮਾਨਤੀ ਹੋਵੇ ਉਹ ਦੇ ਕੱਪੜੇ ਲਾਹ ਲੈ, ਅਤੇ ਜਿਹੜਾ ਓਪਰੀ ਔਰਤ ਦਾ ਜ਼ਮਾਨਤੀ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ।
14ਜੇ ਕੋਈ ਸਵੇਰੇ ਉੱਠ ਕੇ ਉੱਚੀ ਆਵਾਜ਼ ਵਿੱਚ ਆਪਣੇ ਗੁਆਂਢੀ ਨੂੰ ਅਸੀਸ ਦਿੰਦਾ ਹੈ, ਤਾਂ ਇਹ ਸਰਾਪ ਮੰਨਿਆ ਜਾਵੇਗਾ।
15ਝਗੜਾਲੂ ਪਤਨੀ ਤੂਫ਼ਾਨ ਵਿੱਚ ਟਪਕਦੀ ਹੋਈ ਛੱਤ ਵਰਗੀ ਹੈ।