15ਉਹ ਹੀਰੇ ਮੋਤੀਆਂ ਨਾਲੋਂ ਵੀ ਕੀਮਤੀ ਹੈ; ਅਤੇ ਜਿੰਨੀਆਂ ਵਸਤਾਂ ਦੀ ਤੈਨੂੰ ਚਾਹਤ ਹੈ, ਉਹਨਾਂ ਵਿੱਚੋਂ ਕੋਈ ਵੀ ਉਹ ਦੇ ਬਰਾਬਰ ਨਹੀਂ।
16ਲੰਮੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ; ਉਸਦੇ ਖੱਬੇ ਹੱਥ ਵਿੱਚ ਧਨ ਅਤੇ ਇੱਜ਼ਤ ਹਨ।
17ਉਸ ਦੇ ਰਾਹ ਸੁਹਾਵਣੇ ਹਨ ਅਤੇ ਉਹ ਦੇ ਸਾਰੇ ਮਾਰਗ ਸ਼ਾਂਤੀ ਦੇ ਹਨ।
18ਉਹ ਉਹਨਾਂ ਲਈ ਜੀਵਨ ਦਾ ਰੁੱਖ ਹੈ ਜੋ ਉਸ ਨੂੰ ਫੜੀ ਰੱਖਦੇ ਹਨ; ਜਿਹੜੇ ਉਸ ਨੂੰ ਫੜੀ ਰੱਖਦੇ ਹਨ ਉਹ ਮੁਬਾਰਕ ਹੋਣਗੇ।
19ਬੁੱਧ ਨਾਲ ਯਾਹਵੇਹ ਨੇ ਧਰਤੀ ਦੀ ਨੀਂਹ ਰੱਖੀ, ਸਮਝ ਨਾਲ ਉਸ ਨੇ ਅਕਾਸ਼ ਦੀ ਸਥਾਪਨਾ ਕੀਤੀ।