7ਆਪਣੀ ਦ੍ਰਿਸ਼ਟੀ ਵਿੱਚ ਬੁੱਧਵਾਨ ਨਾ ਬਣ ਯਾਹਵੇਹ ਤੋਂ ਡਰ ਅਤੇ ਬੁਰਾਈ ਤੋਂ ਦੂਰ ਰਹੋ।
8ਇਸ ਤੋਂ ਤੇਰਾ ਸਰੀਰ ਤੰਦਰੁਸਤ ਅਤੇ ਤੁਹਾਡੀਆਂ ਹੱਡੀਆਂ ਪੁਸ਼ਟ ਰਹਿਣਗੀਆਂ।
9ਆਪਣੀ ਦੌਲਤ ਨਾਲ, ਆਪਣੀਆਂ ਸਾਰੀਆਂ ਫ਼ਸਲਾਂ ਦੇ ਪਹਿਲੇ ਫਲ ਨਾਲ ਯਾਹਵੇਹ ਦਾ ਆਦਰ ਕਰ;
10ਤਦ ਤੁਹਾਡੇ ਕੋਠੇ ਭਰ ਜਾਣਗੇ, ਅਤੇ ਤੁਹਾਡੇ ਘੜੇ ਨਵੀਂ ਦਾਖਰਸ ਨਾਲ ਭਰ ਕੇ ਛਲਕਣਗੇ।
11ਹੇ ਮੇਰੇ ਪੁੱਤਰ, ਯਾਹਵੇਹ ਦੀ ਸਿੱਖਿਆ ਨੂੰ ਤੁੱਛ ਨਾ ਜਾਣ ਅਤੇ ਉਸ ਦੀ ਝਿੜਕ ਨੂੰ ਬੁਰਾ ਨਾ ਮੰਨੀ।