ਕਹਾਉਤਾਂ 30

ਉਹ ਦੇ ਬਚਨਾਂ ਵਿੱਚ ਕੁਝ ਨਾ ਜੋੜੋ, ਨਹੀਂ ਤਾਂ ਉਹ ਤੁਹਾਨੂੰ ਝਿੜਕੇਗਾ ਅਤੇ ਤੁਹਾਨੂੰ ਝੂਠਾ ਸਾਬਤ ਕਰੇਗਾ।

Proverbs 30:6 (UKJV) Add you not unto his words, lest he reprove you, and you be found a liar.

4ਕੌਣ ਸਵਰਗ ਨੂੰ ਗਿਆ ਅਤੇ ਹੇਠਾਂ ਆਇਆ? ਹਵਾ ਨੂੰ ਕਿਸ ਦੇ ਹੱਥਾਂ ਵਿੱਚ ਸਮੇਟਿਆ? ਕਿਸ ਨੇ ਪਾਣੀਆਂ ਨੂੰ ਚਾਦਰ ਵਿੱਚ ਲਪੇਟ ਲਿਆ ਹੈ? ਧਰਤੀ ਦੇ ਸਾਰੇ ਸਿਰਿਆਂ ਨੂੰ ਕਿਸ ਨੇ ਸਥਾਪਿਤ ਕੀਤਾ ਹੈ? ਉਸਦਾ ਨਾਮ ਕੀ ਹੈ ਅਤੇ ਉਸਦੇ ਪੁੱਤਰ ਦਾ ਨਾਮ ਕੀ ਹੈ? ਯਕੀਨਨ ਤੁਸੀਂ ਜਾਣਦੇ ਹੋ!

5ਪਰਮੇਸ਼ਵਰ ਦਾ ਹਰ ਇੱਕ ਬਚਨ ਤਾਇਆ ਹੋਇਆ, ਉਹ ਉਨ੍ਹਾਂ ਲਈ ਇੱਕ ਢਾਲ਼ ਹੈ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।

6ਉਹ ਦੇ ਬਚਨਾਂ ਵਿੱਚ ਕੁਝ ਨਾ ਜੋੜੋ, ਨਹੀਂ ਤਾਂ ਉਹ ਤੁਹਾਨੂੰ ਝਿੜਕੇਗਾ ਅਤੇ ਤੁਹਾਨੂੰ ਝੂਠਾ ਸਾਬਤ ਕਰੇਗਾ।

7“ਹੇ ਯਾਹਵੇਹ, ਮੈਂ ਤੇਰੇ ਤੋਂ ਦੋ ਵਰ ਮੰਗੇ ਹਨ, ਮੇਰੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ।

8ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਰੱਖੀ ਮੈਨੂੰ ਨਾ ਗਰੀਬੀ ਨਾ ਅਮੀਰੀ ਦੇ, ਪਰ ਮੈਨੂੰ ਸਿਰਫ ਮੇਰੀ ਰੋਜ਼ੀ ਰੋਟੀ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.