2ਸੱਚ-ਮੁੱਚ ਮੈਂ ਹੋਰ ਮਨੁੱਖਾਂ ਵਰਗਾ ਨਹੀਂ ਪਸ਼ੂ ਵਰਗਾ ਹਾਂ, ਮੈਨੂੰ ਮਨੁੱਖੀ ਸਮਝ ਨਹੀਂ ਹੈ।
3ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਂ ਪਵਿੱਤਰ ਪੁਰਖ ਦੇ ਗਿਆਨ ਨੂੰ ਪ੍ਰਾਪਤ ਕੀਤਾ ਹੈ।
4ਕੌਣ ਸਵਰਗ ਨੂੰ ਗਿਆ ਅਤੇ ਹੇਠਾਂ ਆਇਆ? ਹਵਾ ਨੂੰ ਕਿਸ ਦੇ ਹੱਥਾਂ ਵਿੱਚ ਸਮੇਟਿਆ? ਕਿਸ ਨੇ ਪਾਣੀਆਂ ਨੂੰ ਚਾਦਰ ਵਿੱਚ ਲਪੇਟ ਲਿਆ ਹੈ? ਧਰਤੀ ਦੇ ਸਾਰੇ ਸਿਰਿਆਂ ਨੂੰ ਕਿਸ ਨੇ ਸਥਾਪਿਤ ਕੀਤਾ ਹੈ? ਉਸਦਾ ਨਾਮ ਕੀ ਹੈ ਅਤੇ ਉਸਦੇ ਪੁੱਤਰ ਦਾ ਨਾਮ ਕੀ ਹੈ? ਯਕੀਨਨ ਤੁਸੀਂ ਜਾਣਦੇ ਹੋ!
5ਪਰਮੇਸ਼ਵਰ ਦਾ ਹਰ ਇੱਕ ਬਚਨ ਤਾਇਆ ਹੋਇਆ, ਉਹ ਉਨ੍ਹਾਂ ਲਈ ਇੱਕ ਢਾਲ਼ ਹੈ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।
6ਉਹ ਦੇ ਬਚਨਾਂ ਵਿੱਚ ਕੁਝ ਨਾ ਜੋੜੋ, ਨਹੀਂ ਤਾਂ ਉਹ ਤੁਹਾਨੂੰ ਝਿੜਕੇਗਾ ਅਤੇ ਤੁਹਾਨੂੰ ਝੂਠਾ ਸਾਬਤ ਕਰੇਗਾ।