1ਯਾਕੇਹ ਦੇ ਪੁੱਤਰ ਆਗੂਰ ਦੀਆਂ ਕਹਾਉਤਾਂ। ਇਹ ਆਦਮੀ ਇਥੀਏਲ ਨੂੰ ਆਖਦਾ ਹੈ: ਹੇ ਪਰਮੇਸ਼ਵਰ ਮੈਂ ਥੱਕ ਗਿਆ ਹਾਂ, ਪਰ ਮੈਂ ਜਿੱਤ ਸਕਦਾ ਹਾਂ।
2ਸੱਚ-ਮੁੱਚ ਮੈਂ ਹੋਰ ਮਨੁੱਖਾਂ ਵਰਗਾ ਨਹੀਂ ਪਸ਼ੂ ਵਰਗਾ ਹਾਂ, ਮੈਨੂੰ ਮਨੁੱਖੀ ਸਮਝ ਨਹੀਂ ਹੈ।
3ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਂ ਪਵਿੱਤਰ ਪੁਰਖ ਦੇ ਗਿਆਨ ਨੂੰ ਪ੍ਰਾਪਤ ਕੀਤਾ ਹੈ।
4ਕੌਣ ਸਵਰਗ ਨੂੰ ਗਿਆ ਅਤੇ ਹੇਠਾਂ ਆਇਆ? ਹਵਾ ਨੂੰ ਕਿਸ ਦੇ ਹੱਥਾਂ ਵਿੱਚ ਸਮੇਟਿਆ? ਕਿਸ ਨੇ ਪਾਣੀਆਂ ਨੂੰ ਚਾਦਰ ਵਿੱਚ ਲਪੇਟ ਲਿਆ ਹੈ? ਧਰਤੀ ਦੇ ਸਾਰੇ ਸਿਰਿਆਂ ਨੂੰ ਕਿਸ ਨੇ ਸਥਾਪਿਤ ਕੀਤਾ ਹੈ? ਉਸਦਾ ਨਾਮ ਕੀ ਹੈ ਅਤੇ ਉਸਦੇ ਪੁੱਤਰ ਦਾ ਨਾਮ ਕੀ ਹੈ? ਯਕੀਨਨ ਤੁਸੀਂ ਜਾਣਦੇ ਹੋ!