1ਯਾਕੇਹ ਦੇ ਪੁੱਤਰ ਆਗੂਰ ਦੀਆਂ ਕਹਾਉਤਾਂ। ਇਹ ਆਦਮੀ ਇਥੀਏਲ ਨੂੰ ਆਖਦਾ ਹੈ: ਹੇ ਪਰਮੇਸ਼ਵਰ ਮੈਂ ਥੱਕ ਗਿਆ ਹਾਂ, ਪਰ ਮੈਂ ਜਿੱਤ ਸਕਦਾ ਹਾਂ।
2ਸੱਚ-ਮੁੱਚ ਮੈਂ ਹੋਰ ਮਨੁੱਖਾਂ ਵਰਗਾ ਨਹੀਂ ਪਸ਼ੂ ਵਰਗਾ ਹਾਂ, ਮੈਨੂੰ ਮਨੁੱਖੀ ਸਮਝ ਨਹੀਂ ਹੈ।
3ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਂ ਪਵਿੱਤਰ ਪੁਰਖ ਦੇ ਗਿਆਨ ਨੂੰ ਪ੍ਰਾਪਤ ਕੀਤਾ ਹੈ।