ਕਹਾਉਤਾਂ 31

ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਆਪਣੇ ਹੱਥਾਂ ਦੀ ਕਮਾਈ ਨਾਲ ਅੰਗੂਰਾਂ ਦੇ ਬਾਗ਼ ਲਾਉਂਦੀ ਹੈ।

Proverbs 31:16 (UKJV) She considers a field, and buys it: with the fruit of her hands she plants a vineyard.

14ਉਹ ਵਪਾਰੀਆ ਦੇ ਜਹਾਜ਼ਾਂ ਵਰਗੀ ਹੈ, ਉਹ ਦੂਰੋਂ ਆਪਣਾ ਭੋਜਨ ਲਿਆਉਂਦੀ ਹੈ।

15ਰਾਤ ਰਹਿੰਦਿਆਂ ਉਹ ਉੱਠ ਕੇ ਆਪਣੇ ਪਰਿਵਾਰ ਲਈ ਭੋਜਨ ਤਿਆਰ ਕਰਦੀ ਹੈ, ਅਤੇ ਆਪਣੀਆਂ ਦਾਸੀਆਂ ਨੂੰ ਕੰਮ ਦਿੰਦੀ ਹੈ।

16ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਆਪਣੇ ਹੱਥਾਂ ਦੀ ਕਮਾਈ ਨਾਲ ਅੰਗੂਰਾਂ ਦੇ ਬਾਗ਼ ਲਾਉਂਦੀ ਹੈ।

17ਉਹ ਆਪਣਾ ਕੰਮ ਜ਼ੋਰ-ਸ਼ੋਰ ਨਾਲ ਕਰਦੀ ਹੈ, ਅਤੇ ਆਪਣੀਆਂ ਬਾਹਾਂ ਨੂੰ ਤੱਗੜਿਆਂ ਕਰਦੀ ਹੈ।

18ਉਹ ਵੇਖਦੀ ਹੈ ਕਿ ਉਸਦਾ ਵਪਾਰ ਲਾਭਦਾਇਕ ਹੈ, ਅਤੇ ਰਾਤ ਨੂੰ ਉਸਦਾ ਦੀਵਾ ਨਹੀਂ ਬੁਝਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.