16ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਆਪਣੇ ਹੱਥਾਂ ਦੀ ਕਮਾਈ ਨਾਲ ਅੰਗੂਰਾਂ ਦੇ ਬਾਗ਼ ਲਾਉਂਦੀ ਹੈ।
17ਉਹ ਆਪਣਾ ਕੰਮ ਜ਼ੋਰ-ਸ਼ੋਰ ਨਾਲ ਕਰਦੀ ਹੈ, ਅਤੇ ਆਪਣੀਆਂ ਬਾਹਾਂ ਨੂੰ ਤੱਗੜਿਆਂ ਕਰਦੀ ਹੈ।
18ਉਹ ਵੇਖਦੀ ਹੈ ਕਿ ਉਸਦਾ ਵਪਾਰ ਲਾਭਦਾਇਕ ਹੈ, ਅਤੇ ਰਾਤ ਨੂੰ ਉਸਦਾ ਦੀਵਾ ਨਹੀਂ ਬੁਝਦਾ।
19ਉਹ ਤੱਕਲੇ ਨੂੰ ਹੱਥ ਲਾਉਂਦੀ ਹੈ, ਅਤੇ ਉਹ ਦੇ ਹੱਥ ਚਰਖ਼ੇ ਨੂੰ ਫੜ੍ਹਦੇ ਹਨ।
20ਉਹ ਗਰੀਬਾਂ ਲਈ ਆਪਣੀਆਂ ਬਾਹਾਂ ਖੋਲ੍ਹਦੀ ਹੈ ਅਤੇ ਲੋੜਵੰਦਾਂ ਵੱਲ ਆਪਣਾ ਹੱਥ ਵਧਾਉਂਦੀ ਹੈ।