11ਮੈਂ ਤੈਨੂੰ ਬੁੱਧ ਦਾ ਮਾਰਗ ਦੱਸਿਆ ਹੈ, ਅਤੇ ਮੈਂ ਸਿੱਧੇ ਰਾਹਾਂ ਉੱਤੇ ਤੇਰੀ ਅਗਵਾਈ ਕੀਤੀ ਹੈ।
12ਜਦੋਂ ਤੁਸੀਂ ਤੁਰੋਗੇ ਤਾਂ ਤੁਹਾਡੇ ਕਦਮਾਂ ਵਿੱਚ ਰੁਕਾਵਟ ਨਹੀਂ ਆਵੇਗੀ, ਜਦੋਂ ਤੁਸੀਂ ਦੌੜੋਗੇ ਤਾਂ ਵੀ ਤੁਸੀਂ ਠੋਕਰ ਨਹੀਂ ਖਾਓਗੇ।
13ਉਪਦੇਸ਼ ਨੂੰ ਫੜੀ ਰੱਖੋ, ਇਸ ਨੂੰ ਜਾਣ ਨਾ ਦਿਓ ਇਸਦੀ ਚੰਗੀ ਤਰ੍ਹਾਂ ਰਾਖੀ ਕਰੋ, ਕਿਉਂਕਿ ਇਹ ਤੁਹਾਡੀ ਜ਼ਿੰਦਗੀ ਹੈ!
14ਦੁਸ਼ਟਾਂ ਦੇ ਰਾਹ ਉੱਤੇ ਪੈਰ ਨਾ ਰੱਖ, ਨਾ ਦੁਸ਼ਟਾਂ ਦੇ ਮਾਰਗ ਉੱਤੇ ਚੱਲ।
15ਉਸ ਤੋਂ ਦੂਰ ਰਹਿ ਉਸਦੇ ਕੋਲੋਂ ਦੀ ਵੀ ਨਾ ਲੰਘ, ਇਸ ਤੋਂ ਮੁੜੋ ਅਤੇ ਆਪਣੇ ਰਾਹ ਤੇ ਚੱਲੋ।