15ਉਸ ਤੋਂ ਦੂਰ ਰਹਿ ਉਸਦੇ ਕੋਲੋਂ ਦੀ ਵੀ ਨਾ ਲੰਘ, ਇਸ ਤੋਂ ਮੁੜੋ ਅਤੇ ਆਪਣੇ ਰਾਹ ਤੇ ਚੱਲੋ।
16ਕਿਉਂਕਿ ਉਹ ਉਦੋਂ ਤੱਕ ਆਰਾਮ ਨਹੀਂ ਕਰ ਸਕਦੇ ਜਦੋਂ ਤੱਕ ਉਹ ਬੁਰਾਈ ਨਹੀਂ ਕਰਦੇ, ਅਤੇ ਜਦੋਂ ਤੱਕ ਉਸ ਕਿਸੇ ਦੇ ਠੋਕਰ ਦਾ ਕਰਨ ਨਾ ਬਣ ਜਾਣ ਉਹਨਾਂ ਨੂੰ ਨੀਂਦ ਨਹੀਂ ਆਉਂਦੀ।
17ਉਹ ਬੁਰਿਆਈ ਦੀ ਰੋਟੀ ਖਾਂਦੇ ਹਨ ਅਤੇ ਹਿੰਸਾ ਦੀ ਦਾਖ਼ਰਸ ਪੀਂਦੇ ਹਨ।
18ਧਰਮੀ ਦਾ ਮਾਰਗ ਸਵੇਰ ਦੇ ਸੂਰਜ ਵਰਗਾ ਹੈ, ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ।
19ਪਰ ਦੁਸ਼ਟ ਦਾ ਰਾਹ ਗਹਿਰੇ ਹਨੇਰੇ ਵਰਗਾ ਹੈ, ਉਹ ਨਹੀਂ ਜਾਣਦੇ ਕਿ ਕਿਹੜੀ ਚੀਜ਼ ਉਹਨਾਂ ਨੂੰ ਠੋਕਰ ਦਿੰਦੀ ਹੈ।