ਕਹਾਉਤਾਂ 4

ਕਿਉਂ ਜੋ ਮੈਂ ਵੀ ਆਪਣੇ ਪਿਤਾ ਦਾ ਪੁੱਤਰ ਸੀ, ਅਤੇ ਆਪਣੀ ਮਾਤਾ ਦਾ ਇਕੱਲਾ ਲਾਡਲਾ ਸੀ,

Proverbs 4:3 (UKJV) For I was my father's son, tender and only beloved in the sight of my mother.

1ਹੇ ਮੇਰੇ ਪੁੱਤਰੋ, ਤੁਸੀਂ ਪਿਤਾ ਦੇ ਉਪਦੇਸ਼ ਨੂੰ ਸੁਣੋ, ਧਿਆਨ ਦਿਓ ਅਤੇ ਸਮਝ ਪ੍ਰਾਪਤ ਕਰੋ।

2ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ, ਇਸ ਲਈ ਮੇਰੀ ਸਿੱਖਿਆ ਨੂੰ ਨਾ ਛੱਡੋ।

3ਕਿਉਂ ਜੋ ਮੈਂ ਵੀ ਆਪਣੇ ਪਿਤਾ ਦਾ ਪੁੱਤਰ ਸੀ, ਅਤੇ ਆਪਣੀ ਮਾਤਾ ਦਾ ਇਕੱਲਾ ਲਾਡਲਾ ਸੀ,

4ਤਦ ਉਸ ਨੇ ਮੈਨੂੰ ਸਿਖਾਇਆ ਅਤੇ ਮੈਨੂੰ ਆਖਿਆ, “ਮੇਰੀਆਂ ਗੱਲਾਂ ਨੂੰ ਆਪਣੇ ਪੂਰੇ ਦਿਲ ਨਾਲ ਫੜ ਲੈ। ਮੇਰੇ ਹੁਕਮਾਂ ਦੀ ਪਾਲਨਾ ਕਰੋ, ਅਤੇ ਤੁਸੀਂ ਜਿਉਂਦੇ ਰਹੋਗੇ।

5ਬੁੱਧ ਪ੍ਰਾਪਤ ਕਰੋ, ਸਮਝ ਨੂੰ ਵੀ ਪ੍ਰਾਪਤ ਕਰੋ, ਮੇਰੇ ਬਚਨਾਂ ਨੂੰ ਨਾ ਭੁੱਲੋ, ਨਾ ਉਹਨਾਂ ਤੋਂ ਮੂੰਹ ਮੋੜੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.