3ਕਿਉਂ ਜੋ ਮੈਂ ਵੀ ਆਪਣੇ ਪਿਤਾ ਦਾ ਪੁੱਤਰ ਸੀ, ਅਤੇ ਆਪਣੀ ਮਾਤਾ ਦਾ ਇਕੱਲਾ ਲਾਡਲਾ ਸੀ,
4ਤਦ ਉਸ ਨੇ ਮੈਨੂੰ ਸਿਖਾਇਆ ਅਤੇ ਮੈਨੂੰ ਆਖਿਆ, “ਮੇਰੀਆਂ ਗੱਲਾਂ ਨੂੰ ਆਪਣੇ ਪੂਰੇ ਦਿਲ ਨਾਲ ਫੜ ਲੈ। ਮੇਰੇ ਹੁਕਮਾਂ ਦੀ ਪਾਲਨਾ ਕਰੋ, ਅਤੇ ਤੁਸੀਂ ਜਿਉਂਦੇ ਰਹੋਗੇ।
5ਬੁੱਧ ਪ੍ਰਾਪਤ ਕਰੋ, ਸਮਝ ਨੂੰ ਵੀ ਪ੍ਰਾਪਤ ਕਰੋ, ਮੇਰੇ ਬਚਨਾਂ ਨੂੰ ਨਾ ਭੁੱਲੋ, ਨਾ ਉਹਨਾਂ ਤੋਂ ਮੂੰਹ ਮੋੜੋ।
6ਬੁੱਧ ਨੂੰ ਨਾ ਛੱਡੋ ਅਤੇ ਉਹ ਤੁਹਾਡੀ ਰੱਖਿਆ ਕਰੇਗੀ, ਉਸਨੂੰ ਪਿਆਰ ਕਰੋ ਅਤੇ ਉਹ ਤੁਹਾਡੀ ਦੇਖਭਾਲ ਕਰੇਗੀ।
7ਬੁੱਧ ਦੀ ਸ਼ੁਰੂਆਤ ਇਹ ਹੈ ਬੁੱਧ ਨੂੰ ਪ੍ਰਾਪਤ ਕਰੋ, ਭਾਵੇਂ ਤੁਹਾਨੂੰ ਇਸਦੀ ਕੀਮਤ ਦੇਣੀ ਪਵੇ, ਪਰ ਸਮਝ ਨੂੰ ਪ੍ਰਾਪਤ ਕਰੋ।