20ਹੇ ਮੇਰੇ ਪੁੱਤਰ, ਆਪਣੇ ਪਿਤਾ ਦੇ ਹੁਕਮ ਦੀ ਪਾਲਨਾ ਕਰ, ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ।
21ਉਹਨਾਂ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਬੰਨ੍ਹੀ ਰੱਖ; ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ ਲੈ,
22ਜਦੋਂ ਤੁਸੀਂ ਤੁਰੋਗੇ, ਉਹ ਤੁਹਾਡੀ ਅਗਵਾਈ ਕਰਨਗੀਆਂ; ਜਦੋਂ ਤੁਸੀਂ ਸੌਂਓਗੇ, ਉਹ ਤੁਹਾਡੀ ਨਿਗਰਾਨੀ ਕਰਨਗੀਆਂ; ਜਦੋਂ ਤੁਸੀਂ ਜਾਗੋਗੇ, ਉਹ ਤੁਹਾਡੇ ਨਾਲ ਗੱਲ ਕਰਨਗੀਆਂ।
23ਕਿਉਂਕਿ ਹੁਕਮ ਇੱਕ ਦੀਵਾ ਹੈ, ਇਹ ਸਿੱਖਿਆ ਇੱਕ ਚਾਨਣ ਹੈ, ਤਾੜਨਾ ਅਤੇ ਸਿੱਖਿਆ ਜੀਵਨ ਦਾ ਰਾਹ ਹੈ,
24ਤੁਹਾਨੂੰ ਤੁਹਾਡੇ ਗੁਆਂਢੀ ਦੀ ਪਤਨੀ ਤੋਂ, ਇੱਕ ਭੈੜੀ ਔਰਤ ਦੀਆ ਭਰਮਾਉਣ ਵਾਲੀਆਂ ਗੱਲਾਂ ਤੋਂ ਬਚਾਵੇ।