18ਇੱਕ ਦਿਲ ਜੋ ਬੁਰੀਆ ਯੋਜਨਾਵਾਂ ਘੜਦਾ ਹੈ, ਪੈਰ ਜੋ ਬਦੀ ਵਿੱਚ ਕਾਹਲੀ ਕਰਦਾ ਹੈ,
19ਇੱਕ ਝੂਠਾ ਗਵਾਹ ਜੋ ਝੂਠ ਬੋਲਦਾ ਹੈ, ਅਤੇ ਸਮਾਜ ਵਿੱਚ ਝਗੜਾ ਪਾਉਣ ਵਾਲਾ।
20ਹੇ ਮੇਰੇ ਪੁੱਤਰ, ਆਪਣੇ ਪਿਤਾ ਦੇ ਹੁਕਮ ਦੀ ਪਾਲਨਾ ਕਰ, ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ।
21ਉਹਨਾਂ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਬੰਨ੍ਹੀ ਰੱਖ; ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ ਲੈ,
22ਜਦੋਂ ਤੁਸੀਂ ਤੁਰੋਗੇ, ਉਹ ਤੁਹਾਡੀ ਅਗਵਾਈ ਕਰਨਗੀਆਂ; ਜਦੋਂ ਤੁਸੀਂ ਸੌਂਓਗੇ, ਉਹ ਤੁਹਾਡੀ ਨਿਗਰਾਨੀ ਕਰਨਗੀਆਂ; ਜਦੋਂ ਤੁਸੀਂ ਜਾਗੋਗੇ, ਉਹ ਤੁਹਾਡੇ ਨਾਲ ਗੱਲ ਕਰਨਗੀਆਂ।