16ਛੇ ਚੀਜ਼ਾਂ ਹਨ ਜਿਨ੍ਹਾਂ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਸਨੂੰ ਘਿਣਾਉਂਣੀਆ ਲੱਗਦੀਆ ਹਨ:
17ਹੰਕਾਰੀ ਅੱਖਾਂ, ਝੂਠ ਬੋਲਣ ਵਾਲੀ ਜੀਭ, ਹੱਥ ਜੋ ਨਿਰਦੋਸ਼ਾਂ ਦਾ ਖੂਨ ਵਹਾਉਂਦੇ ਹਨ।
18ਇੱਕ ਦਿਲ ਜੋ ਬੁਰੀਆ ਯੋਜਨਾਵਾਂ ਘੜਦਾ ਹੈ, ਪੈਰ ਜੋ ਬਦੀ ਵਿੱਚ ਕਾਹਲੀ ਕਰਦਾ ਹੈ,
19ਇੱਕ ਝੂਠਾ ਗਵਾਹ ਜੋ ਝੂਠ ਬੋਲਦਾ ਹੈ, ਅਤੇ ਸਮਾਜ ਵਿੱਚ ਝਗੜਾ ਪਾਉਣ ਵਾਲਾ।
20ਹੇ ਮੇਰੇ ਪੁੱਤਰ, ਆਪਣੇ ਪਿਤਾ ਦੇ ਹੁਕਮ ਦੀ ਪਾਲਨਾ ਕਰ, ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ।