ਕਹਾਉਤਾਂ 6

ਹੰਕਾਰੀ ਅੱਖਾਂ, ਝੂਠ ਬੋਲਣ ਵਾਲੀ ਜੀਭ, ਹੱਥ ਜੋ ਨਿਰਦੋਸ਼ਾਂ ਦਾ ਖੂਨ ਵਹਾਉਂਦੇ ਹਨ।

Proverbs 6:17 (UKJV) A proud look, a lying tongue, and hands that shed innocent blood,

15ਇਸ ਲਈ ਅਚਾਨਕ ਬਿਪਤਾ ਉਸ ਉੱਤੇ ਆ ਪਵੇਗੀ, ਉਹ ਇੱਕ ਪਲ ਵਿੱਚ ਨਾਸ਼ ਹੋ ਜਾਵੇਗਾ, ਅਤੇ ਕੋਈ ਉਪਾਅ ਨਹੀਂ ਹੋਵੇਗਾ।

16ਛੇ ਚੀਜ਼ਾਂ ਹਨ ਜਿਨ੍ਹਾਂ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਸਨੂੰ ਘਿਣਾਉਂਣੀਆ ਲੱਗਦੀਆ ਹਨ:

17ਹੰਕਾਰੀ ਅੱਖਾਂ, ਝੂਠ ਬੋਲਣ ਵਾਲੀ ਜੀਭ, ਹੱਥ ਜੋ ਨਿਰਦੋਸ਼ਾਂ ਦਾ ਖੂਨ ਵਹਾਉਂਦੇ ਹਨ।

18ਇੱਕ ਦਿਲ ਜੋ ਬੁਰੀਆ ਯੋਜਨਾਵਾਂ ਘੜਦਾ ਹੈ, ਪੈਰ ਜੋ ਬਦੀ ਵਿੱਚ ਕਾਹਲੀ ਕਰਦਾ ਹੈ,

19ਇੱਕ ਝੂਠਾ ਗਵਾਹ ਜੋ ਝੂਠ ਬੋਲਦਾ ਹੈ, ਅਤੇ ਸਮਾਜ ਵਿੱਚ ਝਗੜਾ ਪਾਉਣ ਵਾਲਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.