29ਇਸੇ ਤਰ੍ਹਾਂ ਉਹ ਹੈ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਂਦਾ ਹੈ, ਕੋਈ ਵੀ ਜੋ ਉਸ ਨੂੰ ਛੂਹਦਾ ਹੈ ਉਹ ਸਜ਼ਾ ਤੋਂ ਨਹੀਂ ਬਚੇਗਾ।
30ਲੋਕ ਇੱਕ ਚੋਰ ਨੂੰ ਤੁੱਛ ਨਹੀਂ ਸਮਝਦੇ, ਜੋ ਉਹ ਭੁੱਖੇ ਮਰਨ ਵੇਲੇ ਆਪਣੀ ਭੁੱਖ ਮਿਟਾਉਣ ਲਈ ਚੋਰੀ ਕਰਦਾ ਹੈ।
31ਫਿਰ ਵੀ ਜੇ ਉਹ ਫੜਿਆ ਜਾਂਦਾ ਹੈ, ਤਾਂ ਉਸ ਨੂੰ ਸੱਤ ਗੁਣਾ ਦੇਣਾ ਪਵੇਗਾ, ਭਾਵੇਂ ਇਸ ਲਈ ਉਸ ਦੇ ਘਰ ਦੀ ਸਾਰੀ ਦੌਲਤ ਉਸ ਨੂੰ ਦੇਣੀ ਪਵੇ।
32ਪਰ ਵਿਭਚਾਰ ਕਰਨ ਵਾਲੇ ਨੂੰ ਕੋਈ ਸਮਝ ਨਹੀਂ ਹੈ, ਜਿਹੜਾ ਅਜਿਹਾ ਕਰਦਾ ਹੈ ਉਹ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ।
33ਉਹ ਦੇ ਲਈ ਜ਼ਖਮ ਅਤੇ ਬੇਇੱਜ਼ਤੀ ਹੈ, ਉਸਦੀ ਬਦਨਾਮੀ ਕਦੇ ਨਾ ਮਿਟੇਗੀ।