3ਉਹਨਾਂ ਨੂੰ ਆਪਣੀਆਂ ਉਂਗਲਾਂ ਤੇ ਬੰਨ੍ਹ ਲੈ; ਉਹਨਾਂ ਨੂੰ ਆਪਣੇ ਦਿਲ ਦੀ ਤੱਖ਼ਤੀ ਉੱਤੇ ਲਿਖ ਲੈ।
4ਬੁੱਧ ਨੂੰ ਆਖ, “ਤੂੰ ਮੇਰੀ ਭੈਣ ਹੈ,” ਅਤੇ ਸਮਝ ਨੂੰ ਆਖ, “ਤੂੰ ਮੇਰੀ ਰਿਸ਼ਤੇਦਾਰ ਹੈ।”
5ਤਾਂ ਜੋ ਉਹ ਤੈਨੂੰ ਵਿਭਚਾਰਨ ਤੀਵੀਂ ਤੋਂ ਬਚਾ ਕੇ ਰੱਖੇ, ਅਤੇ ਉਸ ਓਪਰੀ ਔਰਤ ਤੋਂ ਜੋ ਭਰਮਾਉਂਣ ਵਾਲੀਆਂ ਗੱਲਾਂ ਕਰਦੀ ਹੈ।
6ਆਪਣੇ ਘਰ ਦੀ ਖਿੜਕੀ ਦੇ ਵਿੱਚੋਂ ਦੀ ਮੈਂ ਜਾਲੀ ਵਿੱਚੋਂ ਹੇਠਾਂ ਵੇਖਿਆ।
7ਮੈਂ ਭੋਲਿਆਂ ਲੋਕਾਂ ਵਿੱਚੋਂ, ਮੈਂ ਜੁਆਨਾਂ ਨੂੰ ਵੇਖਿਆ, ਇੱਕ ਨੌਜਵਾਨ ਜੋ ਬੇਸਮਝ ਸੀ।