12ਫਿਰ ਮੈਂ ਇਹ ਵੇਖਣ ਲਈ ਪਿੱਛੇ ਮੁੜਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਪਿੱਛੇ ਮੁੜਦੇ ਹੀ ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ,
13ਅਤੇ ਸ਼ਮਾਦਾਨਾਂ ਦੇ ਵਿੱਚ ਮਨੁੱਖ ਦੇ ਪੁੱਤਰ ਵਰਗਾ ਕੋਈ ਵਿਅਕਤੀ ਸੀ, ਜਿਸ ਨੇ ਇੱਕ ਚੋਗਾ ਪਹਿਨਿਆ ਹੋਇਆ ਸੀ ਜੋ ਉਸ ਦੇ ਪੈਰਾਂ ਤੱਕ ਪਹੁੰਚਦਾ ਸੀ ਅਤੇ ਛਾਤੀ ਦੇ ਦੁਆਲੇ ਇੱਕ ਸੋਨੇ ਦੀ ਚਾਦਰ ਸੀ।
14ਉਸ ਦੇ ਸਿਰ ਦੇ ਵਾਲ ਉੱਨ ਵਰਗੇ ਅਤੇ ਬਰਫ਼ ਵਰਗੇ ਚਿੱਟੇ ਸਨ, ਅਤੇ ਉਸ ਦੀਆਂ ਅੱਖਾਂ ਬਲਦੀ ਅੱਗ ਵਰਗੀਆਂ ਸਨ।
15ਉਸ ਦੇ ਪੈਰ ਭੱਠੀ ਵਿੱਚ ਚਮਕਦੇ ਪਿੱਤਲ ਵਰਗੇ ਸਨ, ਅਤੇ ਉਸ ਦੀ ਆਵਾਜ਼ ਤੇਜ਼ ਪਾਣੀ ਦੀ ਆਵਾਜ਼ ਵਰਗੀ ਸੀ।
16ਉਸ ਦੇ ਸੱਜੇ ਹੱਥ ਵਿੱਚ ਉਸ ਨੇ ਸੱਤ ਤਾਰੇ ਫੜੇ ਹੋਏ ਸਨ, ਅਤੇ ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਅਤੇ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਸ ਦਾ ਚਿਹਰਾ ਸੂਰਜ ਵਰਗਾ ਸੀ ਜੋ ਆਪਣੇ ਤੇਜ਼ ਨਾਲ ਚਮਕ ਰਿਹਾ ਸੀ।