5ਅਤੇ ਯਿਸ਼ੂ ਮਸੀਹ ਵੱਲੋ, ਜੋ ਵਫ਼ਾਦਾਰ ਗਵਾਹ, ਮਰੇ ਹੋਇਆ ਵਿੱਚੋਂ ਜੀ ਉੱਠਣ ਵਾਲਾ ਪਲੌਠਾ ਅਤੇ ਧਰਤੀ ਦੇ ਰਾਜਿਆਂ ਦੇ ਹਾਕਮ ਹੈ। ਜੋ ਹਮੇਸ਼ਾ ਪ੍ਰੇਮ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਦੇ ਬਲੀਦਾਨ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕੀਤਾ ਹੈ।
6ਅਤੇ ਮਸੀਹ ਨੇ ਸਾਨੂੰ ਆਪਣੀ ਪਰਜਾ ਅਤੇ ਪਿਤਾ ਪਰਮੇਸ਼ਵਰ ਦੀ ਸੇਵਾ ਕਰਨ ਲਈ ਇੱਕ ਜਾਜਕ ਬਣਾਇਆ ਹੈ, ਉਸ ਦੀ ਮਹਿਮਾ ਅਤੇ ਸ਼ਕਤੀ ਸਦਾ ਅਤੇ ਸਦਾ ਲਈ ਹੋਵੇ! ਆਮੀਨ।
7“ਵੇਖੋ, ਉਹ ਬੱਦਲਾਂ ਦੇ ਨਾਲ ਆ ਰਿਹਾ ਹੈ,” ਅਤੇ “ਹਰੇਕ ਅੱਖ ਉਸ ਨੂੰ ਵੇਖੇਗੀ, ਉਹ ਵੀ ਜਿਨ੍ਹਾਂ ਨੇ ਉਸ ਨੂੰ ਵਿੰਨ੍ਹਿਆ ਸੀ।” ਅਤੇ ਧਰਤੀ ਦੇ ਸਾਰੇ ਲੋਕ “ਉਸ ਦੇ ਕਾਰਨ ਸੋਗ ਮਨਾਉਣਗੇ।” ਇਸ ਤਰ੍ਹਾਂ ਹੀ ਹੋਵੇਗਾ! ਆਮੀਨ।
8ਪ੍ਰਭੂ ਪਰਮੇਸ਼ਵਰ ਕਹਿੰਦਾ ਹੈ, “ਮੈਂ ਅਲਫਾ ਅਤੇ ਓਮੇਗਾ ਹਾਂ, ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।”
9ਮੈਂ ਯੋਹਨ, ਮਸੀਹ ਵਿੱਚ ਤੁਹਾਡਾ ਭਰਾ ਅਤੇ ਮਸੀਹ ਯਿਸ਼ੂ ਲਈ ਦੁੱਖ ਝੱਲਣ ਵਿੱਚ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਅਤੇ ਸਬਰ ਵਿੱਚ ਤੁਹਾਡਾ ਸਾਥੀ ਹਾਂ, ਮੈ ਪਰਮੇਸ਼ਵਰ ਦੇ ਬਚਨ ਦੇ ਕਾਰਨ ਅਤੇ ਮਸੀਹ ਯਿਸ਼ੂ ਦੇ ਗਵਾਹ ਦੀ ਵਜੋਂ ਪਾਤਮੁਸ ਟਾਪੂ ਉੱਤੇ ਭੇਜਿਆ ਗਿਆ ਸੀ।