1ਇਸ ਤੋਂ ਬਾਅਦ ਮੈਂ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ। ਜੋ ਬੱਦਲ ਨੂੰ ਕੱਪੜੇ ਦੀ ਤਰ੍ਹਾਂ ਲਪੇਟੇ ਹੋਏ ਸੀ, ਉਸ ਦੇ ਸਿਰ ਦੇ ਉੱਪਰ ਇੱਕ ਇੰਦਰਧਨੁਸ਼ ਸੀ; ਉਸ ਦਾ ਚਿਹਰਾ ਸੂਰਜ ਵਰਗਾ ਸੀ ਅਤੇ ਉਸ ਦੇ ਪੈਰ ਅੱਗ ਦੇ ਥੰਮ੍ਹਾਂ ਵਰਗੇ ਸਨ।
2ਉਸ ਨੇ ਇੱਕ ਛੋਟੀ ਜਿਹੀ ਪੋਥੀ ਫੜ੍ਹੀ ਹੋਈ ਸੀ, ਜੋ ਉਸ ਦੇ ਹੱਥ ਵਿੱਚ ਖੁੱਲ੍ਹੀ ਸੀ। ਉਸ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਪੈਰ ਜ਼ਮੀਨ ਤੇ ਰੱਖਿਆ,
3ਅਤੇ ਉਸ ਨੇ ਸ਼ੇਰ ਦੀ ਗਰਜ ਵਾਂਗ ਉੱਚੀ ਆਵਾਜ਼ ਦਿੱਤੀ। ਜਦੋਂ ਉਸ ਨੇ ਪੁਕਾਰਿਆ ਤਾਂ ਸੱਤ ਗਰਜਾਂ ਦੀਆਂ ਆਵਾਜ਼ਾਂ ਬੋਲੀਆਂ।
4ਅਤੇ ਜਦੋਂ ਸੱਤ ਗਰਜਾਂ ਬੋਲੀਆਂ, ਮੈਂ ਲਿਖਣ ਵਾਲਾ ਸੀ; ਪਰ ਮੈਂ ਸਵਰਗ ਤੋਂ ਇੱਕ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਸੱਤਾਂ ਗਰਜਾਂ ਨੇ ਜੋ ਕਿਹਾ ਹੈ ਉਸ ਉੱਤੇ ਮੋਹਰ ਲਗਾ ਅਤੇ ਇਸ ਨੂੰ ਨਾ ਲਿਖ।”
5ਫਿਰ ਜਿਸ ਦੂਤ ਨੂੰ ਮੈਂ ਸਮੁੰਦਰ ਅਤੇ ਜ਼ਮੀਨ ਤੇ ਖੜ੍ਹਾ ਵੇਖਿਆ ਸੀ ਉਸ ਨੇ ਆਪਣਾ ਸੱਜਾ ਹੱਥ ਸਵਰਗ ਵੱਲ ਉਠਾਇਆ।