ਪ੍ਰਕਾਸ਼ ਪੱਤਰ 12

ਫਿਰ ਸਵਰਗ ਵਿੱਚ ਯੁੱਧ ਛਿੜ ਗਿਆ। ਮਿਕਾਏਲ ਅਤੇ ਉਸ ਦੇ ਦੂਤਾਂ ਨੇ ਅਜਗਰ ਦੇ ਵਿਰੁੱਧ ਲੜਾਈ ਕੀਤੀ, ਅਜਗਰ ਅਤੇ ਉਸ ਦੇ ਦੂਤਾਂ ਨੇ ਵਾਪਸ ਉਹਨਾਂ ਦੇ ਵਿਰੁੱਧ ਲੜਾਈ ਕੀਤੀ।

Revelation 12:7 (UKJV) And there was war in heaven: Michael and his angels fought against the dragon; and the dragon fought and his angels,

5ਉਸ ਨੇ ਇੱਕ ਪੁੱਤਰ, ਇੱਕ ਨਰ ਬੱਚੇ ਨੂੰ ਜਨਮ ਦਿੱਤਾ, “ਜੋ ਲੋਹੇ ਦੇ ਰਾਜਡੰਡੇ ਨਾਲ ਸਾਰੀਆਂ ਕੌਮਾਂ ਉੱਤੇ ਰਾਜ ਕਰੇਗਾ।” ਅਤੇ ਉਸ ਬੱਚੇ ਨੂੰ ਤੁਰੰਤ ਹੀ ਪਰਮੇਸ਼ਵਰ ਅਤੇ ਉਹਨਾਂ ਦੇ ਸਿੰਘਾਸਣ ਦੇ ਕੋਲ ਪਹੁੰਚਾ ਦਿੱਤਾ ਗਿਆ।

6ਉਹ ਔਰਤ ਉਜਾੜ ਵਿੱਚ ਭੱਜ ਕੇ ਉਸ ਜਗ੍ਹਾ ਤੇ ਚਲੀ ਗਈ ਜੋ ਪਰਮੇਸ਼ਵਰ ਦੁਆਰਾ ਉਸ ਦੇ ਲਈ ਤਿਆਰ ਕੀਤੀ ਗਈ ਸੀ, ਜਿੱਥੇ ਉਸ ਦੀ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਦੇਖਭਾਲ ਕੀਤੀ ਜਾ ਸਕੇ।

7ਫਿਰ ਸਵਰਗ ਵਿੱਚ ਯੁੱਧ ਛਿੜ ਗਿਆ। ਮਿਕਾਏਲ ਅਤੇ ਉਸ ਦੇ ਦੂਤਾਂ ਨੇ ਅਜਗਰ ਦੇ ਵਿਰੁੱਧ ਲੜਾਈ ਕੀਤੀ, ਅਜਗਰ ਅਤੇ ਉਸ ਦੇ ਦੂਤਾਂ ਨੇ ਵਾਪਸ ਉਹਨਾਂ ਦੇ ਵਿਰੁੱਧ ਲੜਾਈ ਕੀਤੀ।

8ਪਰ ਉਹ ਇੰਨਾ ਮਜ਼ਬੂਤ ਨਹੀਂ ਸੀ ਅਤੇ ਉਹਨਾਂ ਨੇ ਸਵਰਗ ਵਿੱਚ ਆਪਣਾ ਸਥਾਨ ਗੁਆ ਦਿੱਤਾ।

9ਮਹਾਨ ਅਜਗਰ ਨੂੰ ਹੇਠਾਂ ਸੁੱਟ ਦਿੱਤਾ ਗਿਆ, ਉਹ ਪੁਰਾਣਾ ਸੱਪ ਜਿਸਨੂੰ ਦੁਸ਼ਟ ਕਿਹਾ ਜਾਂਦਾ ਹੈ, ਜਾਂ ਸ਼ੈਤਾਨ, ਜੋ ਸਾਰੀ ਦੁਨੀਆਂ ਨੂੰ ਕੁਰਾਹੇ ਪਾਉਂਦਾ ਹੈ। ਉਸਨੂੰ ਧਰਤੀ ਤੇ ਉਸਦੇ ਦੂਤਾਂ ਨਾਲ ਸੁੱਟਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.