3ਦਰਿੰਦੇ ਦੇ ਸਿਰਾਂ ਵਿੱਚੋਂ ਇੱਕ ਨੂੰ ਘਾਤਕ ਜ਼ਖਮ ਲੱਗਿਆ ਸੀ, ਪਰ ਘਾਤਕ ਜ਼ਖਮ ਚੰਗਾ ਹੋ ਗਿਆ ਸੀ। ਸਾਰਾ ਸੰਸਾਰ ਅਚੰਭੇ ਨਾਲ ਭਰਿਆ ਹੋਇਆ ਸੀ ਅਤੇ ਉਸ ਦਰਿੰਦੇ ਦਾ ਪਿੱਛਾ ਕਰ ਰਿਹਾ ਸੀ।
4ਲੋਕ ਅਜਗਰ ਦੀ ਪੂਜਾ ਕਰਦੇ ਸਨ ਕਿਉਂਕਿ ਉਸ ਨੇ ਜਾਨਵਰ ਨੂੰ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਜਾਨਵਰ ਦੀ ਪੂਜਾ ਵੀ ਕੀਤੀ ਅਤੇ ਕਹਿਣ ਲੱਗੇ, “ਇਸ ਜਾਨਵਰ ਵਰਗਾ ਕੌਣ ਹੈ? ਕੌਣ ਇਸ ਦੇ ਵਿਰੁੱਧ ਜੰਗ ਛੇੜ ਸਕਦਾ ਹੈ?”
5ਦਰਿੰਦੇ ਨੂੰ ਘੁਮੰਡੀ ਸ਼ਬਦਾਂ ਅਤੇ ਕੁਫ਼ਰ ਬੋਲਣ ਅਤੇ ਬਤਾਲੀ ਮਹੀਨਿਆਂ ਤੱਕ ਮਤਲਬ ਸਾਢੇ ਤਿੰਨ ਸਾਲਾਂ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਇੱਕ ਮੂੰਹ ਦਿੱਤਾ ਗਿਆ ਸੀ।
6ਇਸ ਨੇ ਆਪਣਾ ਮੂੰਹ ਪਰਮੇਸ਼ਵਰ ਦੀ ਨਿੰਦਿਆ ਕਰਨ ਅਤੇ ਉਸ ਦੇ ਨਾਮ ਅਤੇ ਉਸ ਦੇ ਨਿਵਾਸ ਸਥਾਨ ਅਤੇ ਸਵਰਗ ਵਿੱਚ ਰਹਿਣ ਵਾਲਿਆਂ ਦੀ ਬਦਨਾਮੀ ਕਰਨ ਲਈ ਖੋਲ੍ਹਿਆ।
7ਇਸ ਨੂੰ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਵਿਰੁੱਧ ਲੜਾਈ ਲੜਨ ਅਤੇ ਉਹਨਾਂ ਨੂੰ ਜਿੱਤਣ ਦੀ ਸ਼ਕਤੀ ਦਿੱਤੀ ਗਈ ਸੀ। ਅਤੇ ਇਸ ਨੂੰ ਹਰ ਕਬੀਲੇ, ਲੋਕਾਂ, ਭਾਸ਼ਾ ਅਤੇ ਕੌਮ ਉੱਤੇ ਅਧਿਕਾਰ ਦਿੱਤਾ ਗਿਆ ਸੀ।