ਪ੍ਰਕਾਸ਼ ਪੱਤਰ 14

ਫਿਰ ਮੈਂ ਵੇਖਿਆ ਮੇਰੇ ਸਾਹਮਣੇ ਲੇਲਾ ਸੀ ਅਤੇ ਉਹ ਸੀਯੋਨ ਪਰਬਤ ਤੇ ਖੜ੍ਹਾ ਸੀ ਅਤੇ ਉਸ ਦੇ ਨਾਲ ਇੱਕ ਲੱਖ ਚਤਾਲੀ ਹਜ਼ਾਰ ਲੋਕ ਸਨ ਜਿਨ੍ਹਾਂ ਦੇ ਮੱਥੇ ਉੱਤੇ ਉਸ ਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।

Revelation 14:1 (UKJV) And I looked, and, lo, a Lamb stood on the mount Sion, and with him an hundred forty and four thousand, having his Father's name written in their foreheads.

1ਫਿਰ ਮੈਂ ਵੇਖਿਆ ਮੇਰੇ ਸਾਹਮਣੇ ਲੇਲਾ ਸੀ ਅਤੇ ਉਹ ਸੀਯੋਨ ਪਰਬਤ ਤੇ ਖੜ੍ਹਾ ਸੀ ਅਤੇ ਉਸ ਦੇ ਨਾਲ ਇੱਕ ਲੱਖ ਚਤਾਲੀ ਹਜ਼ਾਰ ਲੋਕ ਸਨ ਜਿਨ੍ਹਾਂ ਦੇ ਮੱਥੇ ਉੱਤੇ ਉਸ ਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।

2ਅਤੇ ਮੈਂ ਸਵਰਗ ਤੋਂ ਆਵਾਜ਼ ਸੁਣੀ ਜਿਵੇਂ ਤੇਜ਼ ਵਹਿਦੇ ਪਾਣੀ ਦੀ ਆਵਾਜ਼ ਜਿਹੀ ਅਤੇ ਗਰਜ ਦੀ ਉੱਚੀ ਆਵਾਜ਼ ਵਰਗੀ। ਮੈਂ ਜੋ ਆਵਾਜ਼ ਸੁਣੀ, ਉਹ ਉਸ ਤਰ੍ਹਾਂ ਦੀ ਸੀ ਜਿਵੇਂ ਵਾਜੇ ਵਜਾਉਣ ਵਾਲੇ ਆਪਣੀ ਬੀਣਾ ਵਜਾਉਂਦੇ ਹੋਣ।

3ਅਤੇ ਉਹਨਾਂ ਨੇ ਸਿੰਘਾਸਣ ਦੇ ਅੱਗੇ ਅਤੇ ਚਾਰ ਜੀਵਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗਾਣਾ ਗਾਇਆ। ਧਰਤੀ ਤੋਂ ਛੁਡਾਏ ਗਏ ਇੱਕ ਲੱਖ ਚਤਾਲੀ ਹਜ਼ਾਰ ਲੋਕਾਂ ਨੂੰ ਛੱਡ ਕੇ ਕੋਈ ਵੀ ਇਹ ਗਾਣਾ ਨਹੀਂ ਸਿੱਖ ਸਕਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.