9ਮਨੁੱਖ ਵੱਡੀ ਅੱਗ ਨਾਲ ਝੁਲਸ ਗਏ ਅਤੇ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਕੀਤੀ, ਜਿਸ ਨੂੰ ਇਨ੍ਹਾਂ ਮਹਾਂਮਾਰੀਆਂ ਉੱਤੇ ਅਧਿਕਾਰ ਹੈ, ਪਰ ਉਹਨਾਂ ਤੋਬਾ ਨਾ ਕੀਤੀ ਜੋ ਪਰਮੇਸ਼ਵਰ ਦੀ ਮਹਿਮਾ ਕਰਨ।
10ਪੰਜਵੇਂ ਦੂਤ ਨੇ ਆਪਣਾ ਕਟੋਰਾ ਦਰਿੰਦੇ ਦੇ ਸਿੰਘਾਸਣ ਉੱਤੇ ਡੋਲ ਦਿੱਤਾ, ਅਤੇ ਉਸ ਦਾ ਰਾਜ ਹਨੇਰਾ ਹੋ ਗਿਆ। ਅਤੇ ਲੋਕਾਂ ਨੇ ਦੁੱਖ ਦੇ ਮਾਰੇ ਆਪਣੀਆਂ ਜੀਭਾਂ ਚੱਬੀਆਂ।
11ਅਤੇ ਆਪਣੇ ਦੁੱਖਾਂ ਅਤੇ ਜਖ਼ਮਾ ਦੇ ਕਾਰਨ ਸਵਰਗ ਦੇ ਪਰਮੇਸ਼ਵਰ ਦੀ ਨਿੰਦਿਆ ਕੀਤੀ, ਅਤੇ ਆਪਣੇ ਬੁਰੇ ਕੰਮਾਂ ਤੋਂ ਤੋਬਾ ਨਾ ਕੀਤੀ।
12ਛੇਵੇਂ ਦੂਤ ਨੇ ਜਦ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਉੱਤੇ ਡੋਲ੍ਹਿਆ, ਅਤੇ ਉਸ ਦਾ ਪਾਣੀ ਸੁੱਕ ਗਿਆ ਤਾਂ ਜੋ ਪੂਰਬ ਤੋਂ ਆਉਣ ਵਾਲਿਆਂ ਰਾਜਿਆਂ ਲਈ ਰਾਸਤਾ ਤਿਆਰ ਹੋਵੇ।
13ਤਦ ਮੈਂ ਤਿੰਨ ਡੱਡੂਆਂ ਵਰਗੀਆਂ ਅਸ਼ੁੱਧ ਆਤਮਾਵਾਂ ਵੇਖੀਆ; ਉਹ ਅਜਗਰ ਦੇ ਮੂੰਹ ਵਿੱਚੋਂ, ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਨਿੱਕਲੀਆ।