7ਤਦ ਸਵਰਗਦੂਤ ਨੇ ਮੈਨੂੰ ਪੁੱਛਿਆ: “ਤੂੰ ਹੈਰਾਨ ਕਿਉ ਹੋ ਰਿਹਾ ਹੈ? ਮੈਂ ਤੈਨੂੰ ਉਸ ਔਰਤ ਅਤੇ ਉਸ ਦਰਿੰਦੇ ਬਾਰੇ ਦੱਸਾਂਗਾ, ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਹਨ, ਜਿਸ ਤੇ ਉਹ ਔਰਤ ਬੈਠੀ ਹੈ।
8ਉਹ ਦਰਿੰਦਾ, ਜਿਹੜਾ ਤੂੰ ਵੇਖਿਆ ਪਹਿਲਾਂ ਹੈ ਸੀ, ਹੁਣ ਨਹੀਂ ਹੈ, ਅਤੇ ਉਹ ਜਲਦੀ ਹੀ ਅਥਾਹ ਕੁੰਡ ਵਿੱਚੋਂ ਨਿੱਕਲੇਗਾ ਅਤੇ ਉਸ ਦਾ ਨਾਸ਼ ਹੋ ਜਾਵੇਗਾ। ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਸੰਸਾਰ ਦੇ ਮੁੱਢੋਂ ਜੀਵਨ ਦੀ ਕਿਤਾਬ ਵਿੱਚ ਨਹੀਂ ਲਿਖਿਆ ਗਿਆ, ਉਸ ਦਰਿੰਦੇ ਨੂੰ ਵੇਖ ਕੇ, ਕਿ ਉਹ ਹੈ ਸੀ, ਅਤੇ ਹੁਣ ਨਹੀਂ ਹੈ ਅਤੇ ਦੁਬਾਰਾ ਆਵੇਗਾ, ਵੇਖ ਕੇ ਹੈਰਾਨ ਹੋ ਜਾਣਗੇ।
9“ਇਸ ਨੂੰ ਸਮਝਣ ਲਈ ਗਿਆਨ ਦੀ ਲੋੜ ਹੈ ਉਹ ਸੱਤ ਸਿਰ ਸੱਤ ਪਰਬਤ ਹਨ, ਜਿਨ੍ਹਾਂ ਤੇ ਉਹ ਔਰਤ ਬੈਠੀ ਹੈ ਅਤੇ ਉਹ ਸੱਤ ਰਾਜੇ ਵੀ ਹਨ।
10ਪੰਜ ਤਾਂ ਡਿੱਗ ਪਏ ਹਨ, ਇੱਕ ਹੈ, ਅਤੇ ਇੱਕ ਅਜੇ ਆਇਆ ਨਹੀਂ ਹੈ; ਪਰ ਜਦੋਂ ਉਹ ਆਵੇਗਾ ਤਾਂ ਥੋੜ੍ਹੇ ਸਮੇਂ ਲਈ ਹੀ ਆਵੇਗਾ।
11ਉਹ ਦਰਿੰਦਾ ਜਿਹੜਾ ਸੀ, ਅਤੇ ਹੁਣ ਨਹੀਂ ਹੈ, ਅੱਠਵਾਂ ਰਾਜਾ ਹੈ। ਉਹਨਾਂ ਸੱਤਾ ਵਿੱਚੋਂ ਹੈ ਅਤੇ ਨਸ਼ਟ ਹੋ ਜਾਵੇਗਾ।