ਪ੍ਰਕਾਸ਼ ਪੱਤਰ 2

ਇਸ ਲਈ ਤੋਬਾ ਕਰੋ! ਨਹੀਂ ਤਾਂ, ਮੈਂ ਛੇਤੀ ਹੀ ਤੁਹਾਡੇ ਕੋਲ ਆਵਾਂਗਾ ਅਤੇ ਉਹਨਾਂ ਦੇ ਵਿਰੁੱਧ ਮੇਰੇ ਮੂੰਹ ਦੀ ਤਲਵਾਰ ਨਾਲ ਲੜਾਂਗਾ।

Revelation 2:16 (UKJV) Repent; or else I will come unto you quickly, and will fight against them with the sword of my mouth.

14ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ, ਤੁਹਾਡੇ ਵਿੱਚੋਂ ਕੁਝ ਅਜਿਹੇ ਹਨ ਜੋ ਬਿਲਆਮ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸ ਨੇ ਰਾਜਾ ਬਾਲਾਕ ਨੂੰ ਇਸਰਾਏਲ ਨੂੰ ਪਾਪ ਕਰਨ ਲਈ ਭਰਮਾਉਣਾ ਸਿਖਾਇਆ ਤਾਂ ਜੋ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਜਿਨਸੀ ਹਰਾਮਕਾਰੀ ਕਰਨ।

15ਇਸੇ ਤਰ੍ਹਾਂ, ਤੁਹਾਡੇ ਵਿੱਚ ਉਹ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਮੰਨਦੇ ਹਨ।

16ਇਸ ਲਈ ਤੋਬਾ ਕਰੋ! ਨਹੀਂ ਤਾਂ, ਮੈਂ ਛੇਤੀ ਹੀ ਤੁਹਾਡੇ ਕੋਲ ਆਵਾਂਗਾ ਅਤੇ ਉਹਨਾਂ ਦੇ ਵਿਰੁੱਧ ਮੇਰੇ ਮੂੰਹ ਦੀ ਤਲਵਾਰ ਨਾਲ ਲੜਾਂਗਾ।

17ਜਿਸ ਦੇ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਮੈਂ ਉਸ ਨੂੰ ਗੁਪਤ ਮੰਨੇ ਵਿੱਚੋਂ ਦੇਵਾਂਗਾ। ਮੈਂ ਉਸ ਵਿਅਕਤੀ ਨੂੰ ਇੱਕ ਚਿੱਟਾ ਪੱਥਰ ਵੀ ਦੇਵਾਂਗਾ ਜਿਸ ਉੱਤੇ ਨਵਾਂ ਨਾਮ ਲਿਖਿਆ ਹੋਵੇਗਾ, ਜੋ ਇਸ ਨੂੰ ਪ੍ਰਾਪਤ ਕਰੇਗਾ ਕੇਵਲ ਉਹ ਹੀ ਉਸ ਨੂੰ ਜਾਣੇਗਾ।

18“ਥੂਆਤੀਰੇ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਪਰਮੇਸ਼ਵਰ ਦੇ ਪੁੱਤਰ ਦੇ ਸ਼ਬਦ ਹਨ, ਜਿਸ ਦੀਆਂ ਅੱਖਾਂ ਬਲਦੀ ਹੋਈ ਅੱਗ ਵਰਗੀਆਂ ਹਨ ਅਤੇ ਜਿਸ ਦੇ ਪੈਰ ਬਲਦੇ ਹੋਏ ਪਿੱਤਲ ਵਰਗੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.