20ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ: ਤੁਸੀਂ ਉਸ ਔਰਤ ਈਜ਼ਬਲ ਨੂੰ ਬਰਦਾਸ਼ਤ ਕਰਦੇ ਹੋ, ਜੋ ਆਪਣੇ ਆਪ ਨੂੰ ਨਬੀ ਕਹਿੰਦੀ ਹੈ। ਉਸ ਦੇ ਉਪਦੇਸ਼ ਦੁਆਰਾ ਉਹ ਮੇਰੇ ਸੇਵਕਾਂ ਨੂੰ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ ਲਈ ਗੁਮਰਾਹ ਕਰਦੀ ਹੈ।
21ਮੈਂ ਅਜੇ ਉਸ ਨੂੰ ਸਮਾਂ ਦਿੱਤਾ ਹੈ ਕਿ ਉਹ ਆਪਣੀ ਬਦਚਲਣੀ ਤੋਂ ਤੋਬਾ ਕਰੇ। ਪਰ ਉਹ ਤੋਬਾ ਕਰਨ ਲਈ ਤਿਆਰ ਨਹੀਂ ਹੈ।
22ਇਸ ਲਈ ਮੈਂ ਉਸ ਨੂੰ ਦੁੱਖਾਂ ਦੇ ਬਿਸਤਰੇ ਤੇ ਸੁੱਟ ਦਿਆਂਗਾ, ਅਤੇ ਮੈਂ ਉਸ ਨਾਲ ਵਿਭਚਾਰ ਕਰਨ ਵਾਲਿਆਂ ਨੂੰ ਸਖ਼ਤ ਦੁੱਖ ਦੇਵਾਂਗਾ, ਜਦੋਂ ਤੱਕ ਉਹ ਉਸ ਦੇ ਤਰੀਕਿਆਂ ਤੋਂ ਤੋਬਾ ਨਹੀਂ ਕਰਦੇ।
23ਮੈਂ ਉਸ ਦੇ ਬੱਚਿਆਂ ਨੂੰ ਮਾਰ ਦਿਆਂਗਾ। ਤਦ ਸਾਰੀਆਂ ਕਲੀਸਿਆਵਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਹ ਹਾਂ ਜੋ ਦਿਲਾਂ ਅਤੇ ਦਿਮਾਗਾਂ ਦੀ ਖੋਜ ਕਰਦਾ ਹਾਂ ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਕੰਮਾਂ ਦੇ ਅਨੁਸਾਰ ਫ਼ਲ ਦੇਵਾਂਗਾ।
24ਹੁਣ ਮੈਂ ਥੂਆਤੀਰੇ ਵਿੱਚ ਤੁਹਾਡੇ ਬਾਕੀ ਲੋਕਾਂ ਨੂੰ ਕਹਿੰਦਾ ਹਾਂ, ਜੋ ਤੁਸੀਂ ਉਸ ਦੀ ਸਿੱਖਿਆ ਨੂੰ ਨਹੀਂ ਮੰਨਦੇ ਅਤੇ ਸ਼ੈਤਾਨ ਦੇ ਡੂੰਘੇ ਭੇਦ ਨਹੀਂ ਸਿੱਖੇ, ‘ਮੈਂ ਤੁਹਾਡੇ ਤੇ ਕੋਈ ਹੋਰ ਬੋਝ ਨਹੀਂ ਪਾਵਾਂਗਾ।