24ਹੁਣ ਮੈਂ ਥੂਆਤੀਰੇ ਵਿੱਚ ਤੁਹਾਡੇ ਬਾਕੀ ਲੋਕਾਂ ਨੂੰ ਕਹਿੰਦਾ ਹਾਂ, ਜੋ ਤੁਸੀਂ ਉਸ ਦੀ ਸਿੱਖਿਆ ਨੂੰ ਨਹੀਂ ਮੰਨਦੇ ਅਤੇ ਸ਼ੈਤਾਨ ਦੇ ਡੂੰਘੇ ਭੇਦ ਨਹੀਂ ਸਿੱਖੇ, ‘ਮੈਂ ਤੁਹਾਡੇ ਤੇ ਕੋਈ ਹੋਰ ਬੋਝ ਨਹੀਂ ਪਾਵਾਂਗਾ।
25ਮੇਰੇ ਆਉਣ ਤੱਕ ਤੁਹਾਡੇ ਕੋਲ ਜੋ ਕੁਝ ਹੈ, ਉਸ ਨੂੰ ਫੜ੍ਹੀ ਰੱਖੋ।’
26ਜਿਹੜਾ ਜਿੱਤਣ ਵਾਲਾ ਹੈ, ਅਤੇ ਅੰਤ ਤੱਕ ਮੇਰੀ ਇੱਛਾ ਪੂਰੀ ਕਰਦਾ ਹੈ, ਮੈਂ ਉਸ ਨੂੰ ਕੌਮਾਂ ਉੱਤੇ ਅਧਿਕਾਰ ਦੇਵਾਂਗਾ।
27ਉਹ ‘ਲੋਹੇ ਦੇ ਇੱਕ ਸ਼ਾਹੀ ਡੰਡੇ ਨਾਲ ਉਹਨਾਂ ਉੱਤੇ ਰਾਜ ਕਰੇਗਾ ਅਤੇ ਉਹਨਾਂ ਨੂੰ ਮਿੱਟੀ ਦੇ ਭਾਂਡਿਆਂ ਵਾਂਗ ਟੁਕੜਿਆਂ ਵਿੱਚ ਤੋੜ ਦੇਵੇਗਾ।’ ਜਿਵੇਂ ਕਿ ਮੈਨੂੰ ਮੇਰੇ ਪਿਤਾ ਤੋਂ ਅਧਿਕਾਰ ਪ੍ਰਾਪਤ ਹੋਇਆ ਹੈ।
28ਮੈਂ ਉਸ ਨੂੰ ਇੱਕ ਸਵੇਰ ਦਾ ਤਾਰਾ ਦੇਵਾਂਗਾ।