ਪ੍ਰਕਾਸ਼ ਪੱਤਰ 20

ਤਦ ਮੈਂ ਸਿੰਘਾਸਣ ਵੇਖੇ ਨਾਲੇ ਉਹਨਾਂ ਨੂੰ ਜਿਹੜੇ ਉਹਨਾਂ ਤੇ ਬੈਠੇ ਸਨ ਜਿੰਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਸੀ। ਤਦ ਮੈਂ ਉਹਨਾਂ ਆਤਮਾਵਾਂ ਨੂੰ ਵੇਖਿਆ ਜਿੰਨ੍ਹਾਂ ਦੇ ਸਿਰ ਪ੍ਰਭੂ ਯਿਸ਼ੂ ਦੀ ਗਵਾਹੀ ਦੇਣ ਕਾਰਨ ਅਤੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਕਤਲ ਕੀਤੇ ਗਏ ਸਨ। ਉਹਨਾਂ ਨੇ ਉਸ ਦਰਿੰਦੇ ਅਤੇ ਉਸ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਆਪਣੇ ਹੱਥਾਂ ਅਤੇ ਮੱਥੇ ਉੱਤੇ ਉਸ ਦਾ ਨਿਸ਼ਾਨ ਨਹੀਂ ਲਗਾਇਆ ਸੀ। ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਨਾਲ ਰਾਜ ਕਰਨ ਲੱਗੇ।

Revelation 20:4 (UKJV) And I saw thrones, and they sat upon them, and judgment was given unto them: and I saw the souls of them that were beheaded for the witness of Jesus, and for the word of God, and which had not worshipped the beast, neither his image, neither had received his mark upon their foreheads, or in their hands; and they lived and reigned with Christ a thousand years.

2ਸਵਰਗਦੂਤ ਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਦੁਸ਼ਟ ਅਤੇ ਸ਼ੈਤਾਨ ਹੈ, ਫੜ੍ਹਿਆ ਅਤੇ ਹਜ਼ਾਰ ਸਾਲ ਤੱਕ ਬੰਨ੍ਹ ਦਿੱਤਾ।

3ਅਤੇ ਉਸ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ, ਅਤੇ ਬੰਦ ਕਰਕੇ ਉਸ ਉੱਤੇ ਮੋਹਰ ਲਗਾਈ, ਤਾਂ ਜੋ ਉਹ ਕੌਮਾਂ ਨੂੰ ਨਾ ਭਰਮਾਵੇ, ਜਿੰਨਾਂ ਤੱਕ ਹਜ਼ਾਰ ਸਾਲ ਪੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਜ਼ਰੂਰੀ ਹੈ ਜੋ ਉਹ ਥੋੜੇ ਸਮੇਂ ਲਈ ਛੱਡਿਆ ਜਾਵੇ।

4ਤਦ ਮੈਂ ਸਿੰਘਾਸਣ ਵੇਖੇ ਨਾਲੇ ਉਹਨਾਂ ਨੂੰ ਜਿਹੜੇ ਉਹਨਾਂ ਤੇ ਬੈਠੇ ਸਨ ਜਿੰਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਸੀ। ਤਦ ਮੈਂ ਉਹਨਾਂ ਆਤਮਾਵਾਂ ਨੂੰ ਵੇਖਿਆ ਜਿੰਨ੍ਹਾਂ ਦੇ ਸਿਰ ਪ੍ਰਭੂ ਯਿਸ਼ੂ ਦੀ ਗਵਾਹੀ ਦੇਣ ਕਾਰਨ ਅਤੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਕਤਲ ਕੀਤੇ ਗਏ ਸਨ। ਉਹਨਾਂ ਨੇ ਉਸ ਦਰਿੰਦੇ ਅਤੇ ਉਸ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਆਪਣੇ ਹੱਥਾਂ ਅਤੇ ਮੱਥੇ ਉੱਤੇ ਉਸ ਦਾ ਨਿਸ਼ਾਨ ਨਹੀਂ ਲਗਾਇਆ ਸੀ। ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਨਾਲ ਰਾਜ ਕਰਨ ਲੱਗੇ।

5(ਅਤੇ ਬਾਕੀ ਦੇ ਮੁਰਦੇ ਹਜ਼ਾਰ ਸਾਲ ਪੂਰੇ ਹੋਣ ਤੱਕ ਜਿਉਂਦੇ ਨਾ ਹੋਏ।) ਇਹ ਪਹਿਲਾਂ ਮੁਰਦਿਆਂ ਦਾ ਜੀ ਉੱਠਣਾ ਹੈ।

6ਮੁਬਾਰਕ ਅਤੇ ਪਵਿੱਤਰ ਹੈ ਉਹ ਜਿਹੜਾ ਪਹਿਲਾਂ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਲ ਹੁੰਦਾ ਹੈ। ਦੂਸਰੀ ਮੌਤ ਦਾ ਉਸ ਉੱਤੇ ਕੋਈ ਹੱਕ ਨਹੀਂ ਹੈ, ਪਰ ਉਹ ਪਰਮੇਸ਼ਵਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.