7ਜਦੋਂ ਹਜ਼ਾਰ ਸਾਲ ਪੂਰਾ ਹੋ ਜਾਵੇਗਾ, ਤਾਂ ਸ਼ੈਤਾਨ ਉਸ ਦੀ ਕੈਦ ਵਿੱਚੋਂ ਛੱਡ ਦਿੱਤਾ ਜਾਵੇਗਾ।
8ਤਾਂ ਉਹ ਉਹਨਾਂ ਰਾਸ਼ਟਰਾ ਨੂੰ ਜਿਹੜੇ ਧਰਤੀ ਦੇ ਚਾਰਾਂ ਕੋਨਿਆਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਬਾਹਰ ਜਾਵੇਗਾ ਅਤੇ ਉਹਨਾਂ ਨੂੰ ਯੁੱਧ ਲਈ ਤਿਆਰ ਕਰੇਗਾ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨ੍ਹੀ ਹੈ।
9ਉਹ ਸਾਰੀ ਧਰਤੀ ਉੱਤੇ ਚੜ੍ਹ ਗਏ ਅਤੇ ਪਰਮੇਸ਼ਵਰ ਦੇ ਲੋਕਾਂ ਦੇ ਡੇਰੇ, ਅਤੇ ਪਿਆਰੇ ਸ਼ਹਿਰ ਨੂੰ ਘੇਰਾ ਪਾ ਲਿਆ। ਪਰ ਸਵਰਗ ਤੋਂ ਅੱਗ ਉੱਤਰੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ।
10ਅਤੇ ਦੁਸ਼ਟ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਅੱਗ ਵਿੱਚ ਸੁੱਟਿਆ ਗਿਆ, ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਸੁੱਟਿਆ ਗਿਆ ਸੀ। ਅਤੇ ਉਹ ਰਾਤ-ਦਿਨ ਅਤੇ ਯੁੱਗੋ-ਯੁੱਗ ਕਸ਼ਟ ਭੋਗਣਗੇ।
11ਤਦ ਮੈਂ ਇੱਕ ਵੱਡਾ ਚਿੱਟਾ ਸਿੰਘਾਸਣ ਅਤੇ ਜੋ ਉਸ ਉੱਤੇ ਬੈਠੇ ਸੀ ਉਹਨਾਂ ਨੂੰ ਵੇਖਿਆ। ਉਹਨਾਂ ਦੇ ਸਾਹਮਣਿਓ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਨੂੰ ਕੋਈ ਜਗ੍ਹਾ ਨਾ ਮਿਲੀ।