ਪ੍ਰਕਾਸ਼ ਪੱਤਰ 21

ਤਾਂ ਮੈਂ ਵੇਖਿਆ, “ਇੱਕ ਨਵਾਂ ਸਵਰਗ ਅਤੇ ਇੱਕ ਨਵੀਂ ਧਰਤੀ,” ਕਿਉਂ ਜੋ ਪਹਿਲਾਂ ਸਵਰਗ ਅਤੇ ਪਹਿਲੀ ਧਰਤੀ ਨਾ ਰਹੀ ਅਤੇ ਨਾ ਹੀ ਕੌਈ ਸਮੁੰਦਰ ਰਿਹਾ।

Revelation 21:1 (UKJV) And I saw a new heaven and a new earth: for the first heaven and the first earth were passed away; and there was no more sea.

1ਤਾਂ ਮੈਂ ਵੇਖਿਆ, “ਇੱਕ ਨਵਾਂ ਸਵਰਗ ਅਤੇ ਇੱਕ ਨਵੀਂ ਧਰਤੀ,” ਕਿਉਂ ਜੋ ਪਹਿਲਾਂ ਸਵਰਗ ਅਤੇ ਪਹਿਲੀ ਧਰਤੀ ਨਾ ਰਹੀ ਅਤੇ ਨਾ ਹੀ ਕੌਈ ਸਮੁੰਦਰ ਰਿਹਾ।

2ਅਤੇ ਉਸ ਵੇਲੇ ਮੈਂ ਪਵਿੱਤਰ ਸ਼ਹਿਰ ਯੇਰੂਸ਼ਲੇਮ ਨੂੰ, ਪਰਮੇਸ਼ਵਰ ਦੇ ਕੋਲੋ ਸਵਰਗ ਵਿੱਚੋਂ ਉੱਤਰਦਾ ਹੋਇਆ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ।

3ਅਤੇ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਇਹ ਆਖਦੀ ਹੋਈ ਸੁਣੀ, “ਵੇਖੋ! ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਹੁਣ ਲੋਕਾਂ ਦੇ ਵਿੱਚਕਾਰ ਹੈ, ਅਤੇ ਪਰਮੇਸ਼ਵਰ ਉਹਨਾਂ ਦੇ ਨਾਲ ਰਹਿਣਗੇ। ਅਤੇ ਉਹ ਪਰਮੇਸ਼ਵਰ ਦੇ ਲੋਕ ਹੋਣਗੇ, ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.