ਪ੍ਰਕਾਸ਼ ਪੱਤਰ 5

ਤਦ ਮੈਂ ਸਿੰਘਾਸਣ ਉੱਤੇ ਬੈਠਣ ਵਾਲੇ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਦੇਖੀ ਜਿਸ ਦੇ ਦੋਵੇਂ ਪਾਸੇ ਲਿਖਿਆ ਹੋਇਆ ਸੀ ਅਤੇ ਉਹ ਸੱਤ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ।

Revelation 5:1 (UKJV) And I saw in the right hand of him that sat on the throne a book written within and on the backside, sealed with seven seals.

1ਤਦ ਮੈਂ ਸਿੰਘਾਸਣ ਉੱਤੇ ਬੈਠਣ ਵਾਲੇ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਦੇਖੀ ਜਿਸ ਦੇ ਦੋਵੇਂ ਪਾਸੇ ਲਿਖਿਆ ਹੋਇਆ ਸੀ ਅਤੇ ਉਹ ਸੱਤ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ।

2ਅਤੇ ਮੈਂ ਇੱਕ ਸ਼ਕਤੀਸ਼ਾਲੀ ਦੂਤ ਨੂੰ ਉੱਚੀ ਆਵਾਜ਼ ਵਿੱਚ ਇਹ ਐਲਾਨ ਕਰਦਿਆਂ ਵੇਖਿਆ, “ਮੋਹਰਾਂ ਤੋੜਨ ਅਤੇ ਪੋਥੀ ਖੋਲ੍ਹਣ ਦੇ ਯੋਗ ਕੌਣ ਹੈ?”

3ਪਰ ਸਵਰਗ ਵਿੱਚ ਜਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਕੋਈ ਵੀ ਇਸ ਕਿਤਾਬ ਨੂੰ ਖੋਲ੍ਹਣ ਜਾਂ ਉਸ ਨੂੰ ਵੇਖਣ ਦੇ ਯੋਗ ਕੋਈ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.