11ਫਿਰ ਮੈਂ ਵੇਖਿਆ ਅਤੇ ਬਹੁਤ ਸਾਰੇ ਦੂਤਾਂ ਦੀ ਆਵਾਜ਼ ਸੁਣੀ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਤੇ ਹਜ਼ਾਰਾਂ ਅਤੇ ਦਸ ਹਜ਼ਾਰ ਦੇ ਦਸ ਹਜ਼ਾਰ ਗੁਣਾ ਸੀ। ਉਹਨਾਂ ਨੇ ਸਿੰਘਾਸਣ ਅਤੇ ਜੀਵਤ ਪ੍ਰਾਣੀਆਂ ਅਤੇ ਬਜ਼ੁਰਗਾਂ ਨੂੰ ਘੇਰ ਲਿਆ।
12ਇੱਕ ਉੱਚੀ ਆਵਾਜ਼ ਵਿੱਚ ਉਹ ਇਹ ਗੀਤ ਗਾ ਰਹੇ ਸਨ: “ਲੇਲਾ ਜਿਹੜਾ ਬਲੀਦਾਨ ਕੀਤਾ ਗਿਆ ਸੀ, ਸਮਰੱਥ ਅਤੇ ਦੌਲਤ, ਬੁੱਧੀ ਅਤੇ ਤਾਕਤ ਅਤੇ ਸਨਮਾਨ ਅਤੇ ਮਹਿਮਾ ਅਤੇ ਪ੍ਰਸ਼ੰਸਾ ਪ੍ਰਾਪਤ ਕਰਨ ਦੇ ਯੋਗ ਹੈ।”
13ਫਿਰ ਮੈਂ ਸਵਰਗ, ਧਰਤੀ ਅਤੇ ਧਰਤੀ ਦੇ ਹੇਠਾਂ ਅਤੇ ਸਮੁੰਦਰ ਦੇ ਵਿੱਚ ਅਤੇ ਉਹਨਾਂ ਵਿੱਚ ਜੋ ਕੁਝ ਵੀ ਹੈ, ਹਰ ਪ੍ਰਾਣੀ ਨੂੰ ਇਹ ਕਹਿੰਦੇ ਹੋਏ ਸੁਣਿਆ: “ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਦੀ ਉਸਤਤ ਅਤੇ ਸਨਮਾਨ ਅਤੇ ਮਹਿਮਾ ਅਤੇ ਸ਼ਕਤੀ, ਸਦਾ ਅਤੇ ਸਦਾ ਲਈ ਹੋਵੇ।”
14ਚਾਰਾਂ ਜੀਵਾਂ ਨੇ, “ਆਮੀਨ,” ਕਿਹਾ, ਅਤੇ ਬਜ਼ੁਰਗਾਂ ਨੇ ਹੇਠਾਂ ਡਿੱਗ ਕੇ ਅਰਾਧਨਾ ਕੀਤੀ।