ਪ੍ਰਕਾਸ਼ ਪੱਤਰ 5

ਅਤੇ ਜਦੋਂ ਉਸ ਨੇ ਪੋਥੀ ਨੂੰ ਲੈ ਲਿਆ, ਤਾਂ ਚਾਰੇ ਜੀਵ ਅਤੇ ਚੌਵੀਂ ਬਜ਼ੁਰਗ ਲੇਲੇ ਦੇ ਸਾਹਮਣੇ ਡਿੱਗ ਕੇ ਅਰਾਧਨਾ ਕਰਨ ਲੱਗੇ। ਹਰ ਇੱਕ ਕੋਲ ਇੱਕ ਸਿਤਾਰ ਵਰਗਾ ਸਾਜ਼ ਅਤੇ ਉਹਨਾਂ ਕੋਲ ਧੂਪ ਨਾਲ ਭਰੇ ਸੋਨੇ ਦੇ ਕਟੋਰੇ ਸਨ, ਜੋ ਕਿ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾਵਾਂ ਹਨ।

Revelation 5:8 (UKJV) And when he had taken the book, the four beasts and four and twenty elders fell down before the Lamb, having every one of them harps, and golden vials full of odours, which are the prayers of saints.

6ਤਦ ਮੈਂ ਇੱਕ ਲੇਲੇ ਨੂੰ ਵੇਖਿਆ, ਜਿਵੇਂ ਕਿ ਇਹ ਮਾਰਿਆ ਗਿਆ ਹੋਵੇ, ਉਹ ਸਿੰਘਾਸਣ ਦੇ ਵਿਚਕਾਰ ਖੜ੍ਹਾ, ਚਾਰ ਜੀਵਾਂ ਅਤੇ ਬਜ਼ੁਰਗਾਂ ਦੁਆਰਾ ਘਿਰਿਆ ਹੋਇਆ ਹੈ। ਲੇਲੇ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ, ਜੋ ਕਿ ਪਰਮੇਸ਼ਵਰ ਦੀਆਂ ਸੱਤ ਆਤਮਾ ਹਨ ਜੋ ਸਾਰੀ ਧਰਤੀ ਵਿੱਚ ਭੇਜੀਆਂ ਗਈਆਂ ਹਨ।

7ਉਹ ਗਿਆ ਅਤੇ ਜੋ ਸਿੰਘਾਸਣ ਉੱਤੇ ਬੈਠੇ ਸੀ ਉਹਨਾਂ ਦੇ ਸੱਜੇ ਹੱਥ ਤੋਂ ਪੋਥੀ ਲੈ ਲਈ।

8ਅਤੇ ਜਦੋਂ ਉਸ ਨੇ ਪੋਥੀ ਨੂੰ ਲੈ ਲਿਆ, ਤਾਂ ਚਾਰੇ ਜੀਵ ਅਤੇ ਚੌਵੀਂ ਬਜ਼ੁਰਗ ਲੇਲੇ ਦੇ ਸਾਹਮਣੇ ਡਿੱਗ ਕੇ ਅਰਾਧਨਾ ਕਰਨ ਲੱਗੇ। ਹਰ ਇੱਕ ਕੋਲ ਇੱਕ ਸਿਤਾਰ ਵਰਗਾ ਸਾਜ਼ ਅਤੇ ਉਹਨਾਂ ਕੋਲ ਧੂਪ ਨਾਲ ਭਰੇ ਸੋਨੇ ਦੇ ਕਟੋਰੇ ਸਨ, ਜੋ ਕਿ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾਵਾਂ ਹਨ।

9ਅਤੇ ਉਹਨਾਂ ਨੇ ਇਹ ਕਹਿੰਦੇ ਹੋਏ ਇੱਕ ਨਵਾਂ ਗੀਤ ਗਾਇਆ: “ਤੁਸੀਂ ਪੋਥੀ ਲੈਣ ਅਤੇ ਇਸ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੋ, ਕਿਉਂਕਿ ਤੁਸੀਂ ਬਲੀਦਾਨ ਕੀਤੇ ਗਏ ਸੀ, ਅਤੇ ਆਪਣੇ ਖੂਨ ਨਾਲ ਪਰਮੇਸ਼ਵਰ ਲਈ ਹਰ ਕਬੀਲੇ ਅਤੇ ਭਾਸ਼ਾ ਅਤੇ ਲੋਕਾਂ ਅਤੇ ਕੌਮ ਨੂੰ ਖਰੀਦਿਆ ਹੈ।

10ਤੁਸੀਂ ਉਹਨਾਂ ਨੂੰ ਸਾਡੇ ਪਰਮੇਸ਼ਵਰ ਦੀ ਸੇਵਾ ਕਰਨ ਲਈ ਇੱਕ ਰਾਜ ਅਤੇ ਜਾਜਕ ਬਣਾਇਆ ਹੈ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.