ਪ੍ਰਕਾਸ਼ ਪੱਤਰ 6

ਤਦ ਉਹਨਾਂ ਵਿੱਚੋਂ ਹਰੇਕ ਨੂੰ ਇੱਕ ਚਿੱਟਾ ਚੋਗਾ ਦਿੱਤਾ ਗਿਆ, ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਾਥੀ ਨੌਕਰਾਂ, ਤੁਹਾਡੇ ਭਰਾਵਾਂ ਅਤੇ ਭੈਣਾਂ ਦੀ ਪੂਰੀ ਸੰਖਿਆ ਨੂੰ ਉਵੇਂ ਹੀ ਮਾਰੇ ਜਾਣ ਤੱਕ ਥੋੜੀ ਦੇਰ ਹੋਰ ਉਡੀਕ ਕਰੋ।

Revelation 6:11 (UKJV) And white robes were given unto every one of them; and it was said unto them, that they should rest yet for a little season, until their fellow servants also and their brethren, that should be killed as they were, should be fulfilled.

9ਜਦੋਂ ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ, ਮੈਂ ਜਗਵੇਦੀ ਦੇ ਹੇਠਾਂ ਉਹਨਾਂ ਲੋਕਾਂ ਦੀਆਂ ਰੂਹਾਂ ਨੂੰ ਵੇਖਿਆ ਜੋ ਪਰਮੇਸ਼ਵਰ ਦੇ ਬਚਨ ਅਤੇ ਉਸ ਦੀ ਗਵਾਹੀ ਦੇ ਕਾਰਨ ਜੋ ਉਹਨਾਂ ਨੇ ਦਿੱਤੀ ਸੀ, ਵੱਢੇ ਗਏ ਸਨ।

10ਉਹਨਾਂ ਆਤਮਾਵਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਹੇ ਪ੍ਰਭੂ, ਪਵਿੱਤਰ ਅਤੇ ਸੱਚੇ, ਕਿੰਨਾ ਚਿਰ, ਜਦੋਂ ਤੱਕ ਤੁਸੀਂ ਧਰਤੀ ਦੇ ਵਾਸੀਆਂ ਦਾ ਨਿਆਂ ਨਹੀਂ ਕਰਦੇ ਅਤੇ ਸਾਡੇ ਲਹੂ ਦਾ ਬਦਲਾ ਨਹੀਂ ਲੈਂਦੇ?”

11ਤਦ ਉਹਨਾਂ ਵਿੱਚੋਂ ਹਰੇਕ ਨੂੰ ਇੱਕ ਚਿੱਟਾ ਚੋਗਾ ਦਿੱਤਾ ਗਿਆ, ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਾਥੀ ਨੌਕਰਾਂ, ਤੁਹਾਡੇ ਭਰਾਵਾਂ ਅਤੇ ਭੈਣਾਂ ਦੀ ਪੂਰੀ ਸੰਖਿਆ ਨੂੰ ਉਵੇਂ ਹੀ ਮਾਰੇ ਜਾਣ ਤੱਕ ਥੋੜੀ ਦੇਰ ਹੋਰ ਉਡੀਕ ਕਰੋ।

12ਮੈਂ ਵੇਖਿਆ ਜਦੋਂ ਲੇਲੇ ਨੇ ਛੇਵੀਂ ਮੋਹਰ ਖੋਲ੍ਹੀ। ਇੱਕ ਬਹੁਤ ਵੱਡਾ ਭੂਚਾਲ ਆਇਆ। ਸੂਰਜ ਬੱਕਰੀ ਦੇ ਵਾਲਾਂ ਦੇ ਬਣੇ ਤੱਪੜ ਦੀ ਤਰ੍ਹਾਂ ਕਾਲਾ ਹੋ ਗਿਆ, ਪੂਰਾ ਚੰਦਰਮਾ ਲਹੂ ਜਿਹਾ ਲਾਲ ਹੋ ਗਿਆ,

13ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਵੇਂ ਇੱਕ ਹਵਾ ਨਾਲ ਹਿਲਾਏ ਜਾਣ ਤੇ ਹੰਜ਼ੀਰ ਦੇ ਦਰੱਖਤ ਤੋਂ ਹੰਜ਼ੀਰ ਡਿੱਗਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.