ਪ੍ਰਕਾਸ਼ ਪੱਤਰ 6

ਤਦ ਧਰਤੀ ਦੇ ਰਾਜੇ, ਰਾਜਕੁਮਾਰ, ਫੌਜ ਦੇ ਸਰਦਾਰ, ਅਮੀਰ, ਸ਼ਕਤੀਸ਼ਾਲੀ ਅਤੇ ਹੋਰ ਸਾਰੇ, ਗੁਲਾਮ ਅਤੇ ਅਜ਼ਾਦ, ਗੁਫ਼ਾਂਵਾਂ ਅਤੇ ਪਹਾੜਾਂ ਦੀਆਂ ਚਟਾਨਾਂ ਦੇ ਵਿੱਚ ਲੁਕ ਗਏ।

Revelation 6:15 (UKJV) And the kings of the earth, and the great men, and the rich men, and the chief captains, and the mighty men, and every bondman, and every free man, hid themselves in the dens and in the rocks of the mountains;

13ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਵੇਂ ਇੱਕ ਹਵਾ ਨਾਲ ਹਿਲਾਏ ਜਾਣ ਤੇ ਹੰਜ਼ੀਰ ਦੇ ਦਰੱਖਤ ਤੋਂ ਹੰਜ਼ੀਰ ਡਿੱਗਦੇ ਹਨ।

14ਅਕਾਸ਼ ਇੱਕ ਪੋਥੀ ਵਾਂਗ ਲਪੇਟਿਆ ਗਿਆ, ਅਤੇ ਹਰ ਪਹਾੜ ਅਤੇ ਟਾਪੂ ਨੂੰ ਉਸ ਦੀ ਜਗ੍ਹਾ ਤੋਂ ਹਟਾ ਦਿੱਤਾ ਗਿਆ।

15ਤਦ ਧਰਤੀ ਦੇ ਰਾਜੇ, ਰਾਜਕੁਮਾਰ, ਫੌਜ ਦੇ ਸਰਦਾਰ, ਅਮੀਰ, ਸ਼ਕਤੀਸ਼ਾਲੀ ਅਤੇ ਹੋਰ ਸਾਰੇ, ਗੁਲਾਮ ਅਤੇ ਅਜ਼ਾਦ, ਗੁਫ਼ਾਂਵਾਂ ਅਤੇ ਪਹਾੜਾਂ ਦੀਆਂ ਚਟਾਨਾਂ ਦੇ ਵਿੱਚ ਲੁਕ ਗਏ।

16ਉਹਨਾਂ ਨੇ ਪਹਾੜਾਂ ਅਤੇ ਚਟਾਨਾਂ ਨੂੰ ਪੁਕਾਰਿਆ ਅਤੇ ਕਿਹਾ, “ਸਾਡੇ ਉੱਤੇ ਡਿੱਗੋ ਅਤੇ ਸਾਨੂੰ ਉਸ ਦੇ ਚਿਹਰੇ ਤੋਂ ਜੋ ਸਿੰਘਾਸਣ ਉੱਤੇ ਬੈਠਾ ਹੈ ਅਤੇ ਲੇਲੇ ਦੇ ਕ੍ਰੋਧ ਤੋਂ ਲੁਕਾ ਲਓ!

17ਕਿਉਂਕਿ ਪਰਮੇਸ਼ਵਰ ਅਤੇ ਲੇਲੇ ਦੇ ਗੁੱਸੇ ਦਾ ਮਹਾਨ ਦਿਨ ਆ ਗਿਆ ਹੈ, ਅਤੇ ਕੌਣ ਇਸ ਦਾ ਸਾਹਮਣਾ ਕਰ ਸਕਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.