5ਜਦੋਂ ਲੇਲੇ ਨੇ ਤੀਜੀ ਮੋਹਰ ਖੋਲ੍ਹੀ, ਮੈਂ ਤੀਜੇ ਜੀਵਤ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆਓ!” ਮੈਂ ਦੇਖਿਆ, ਅਤੇ ਮੇਰੇ ਸਾਹਮਣੇ ਇੱਕ ਕਾਲਾ ਘੋੜਾ ਸੀ! ਇਸ ਦੇ ਸਵਾਰ ਨੇ ਆਪਣੇ ਹੱਥ ਵਿੱਚ ਇੱਕ ਤੱਕੜੀ ਫੜ੍ਹੀ ਹੋਈ ਸੀ।
6ਫਿਰ ਮੈਂ ਸੁਣਿਆ ਜੋ ਚਾਰ ਜੀਵਾਂ ਵਿੱਚ ਇੱਕ ਆਵਾਜ਼ ਇਹ ਆਖਦੇ ਸੁਣੀ ਕਿ, “ਇੱਕ ਦਿਨ ਦੀ ਮਜ਼ਦੂਰੀ ਦੇ ਲਈ ਦੋ ਦੀਨਾਰ ਕਣਕ, ਇੱਕ ਦਿਨ ਦੀ ਮਜ਼ਦੂਰੀ ਲਈ ਛੇ ਦੀਨਾਰ ਜੌਂ, ਅਤੇ ਤੇਲ ਅਤੇ ਦਾਖਰਸ ਦਾ ਨੁਕਸਾਨ ਨਾ ਕਰਨਾ!”
7ਜਦੋਂ ਲੇਲੇ ਨੇ ਚੌਥੀ ਮੋਹਰ ਖੋਲ੍ਹੀ, ਮੈਂ ਚੌਥੇ ਜੀਵਤ ਪ੍ਰਾਣੀ ਦੀ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਆਓ!”
8ਮੈਂ ਵੇਖਿਆ, ਅਤੇ ਮੇਰੇ ਅੱਗੇ ਇੱਕ ਫਿੱਕਾ ਹਰਾ ਘੋੜਾ ਸੀ! ਇਸ ਤੇ ਸਵਾਰ ਦਾ ਨਾਂ ਮੌਤ ਰੱਖਿਆ ਗਿਆ ਸੀ, ਅਤੇ ਪਤਾਲ ਉਸ ਦੇ ਪਿੱਛੇ ਆ ਰਿਹਾ ਸੀ। ਉਹਨਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਤੇ ਤਲਵਾਰ, ਕਾਲ, ਮਰੀ ਅਤੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ।
9ਜਦੋਂ ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ, ਮੈਂ ਜਗਵੇਦੀ ਦੇ ਹੇਠਾਂ ਉਹਨਾਂ ਲੋਕਾਂ ਦੀਆਂ ਰੂਹਾਂ ਨੂੰ ਵੇਖਿਆ ਜੋ ਪਰਮੇਸ਼ਵਰ ਦੇ ਬਚਨ ਅਤੇ ਉਸ ਦੀ ਗਵਾਹੀ ਦੇ ਕਾਰਨ ਜੋ ਉਹਨਾਂ ਨੇ ਦਿੱਤੀ ਸੀ, ਵੱਢੇ ਗਏ ਸਨ।