19ਘੋੜਿਆਂ ਦੀ ਤਾਕਤ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਸੀ; ਉਹਨਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਸਨ, ਜਿਨ੍ਹਾਂ ਦੇ ਸਿਰਾਂ ਨਾਲ ਉਹ ਸੱਟ ਮਾਰਦੇ ਸਨ।
20ਬਾਕੀ ਮਨੁੱਖਜਾਤੀ ਜੋ ਇਨ੍ਹਾਂ ਬਿਪਤਾਵਾਂ ਦੁਆਰਾ ਨਹੀਂ ਮਾਰੀ ਗਈ ਸੀ, ਉਹਨਾਂ ਨੇ ਅਜੇ ਵੀ ਆਪਣੇ ਹੱਥਾਂ ਦੇ ਕੰਮ ਤੋਂ ਤੋਬਾ ਨਹੀਂ ਕੀਤੀ; ਉਹਨਾਂ ਨੇ ਭੂਤਾਂ ਅਤੇ ਸੋਨੇ, ਚਾਂਦੀ, ਕਾਂਸੀ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਬੰਦ ਨਹੀਂ ਕੀਤੀ ਉਹ ਮੂਰਤੀਆਂ ਜੋ ਵੇਖ ਜਾਂ ਸੁਣ ਜਾਂ ਚੱਲ ਨਹੀਂ ਸਕਦੀਆਂ।
21ਨਾ ਹੀ ਉਹਨਾਂ ਨੇ ਆਪਣੇ ਕਤਲ, ਉਹਨਾਂ ਦੀਆਂ ਜਾਦੂਈ ਕਲਾਵਾਂ, ਉਹਨਾਂ ਦੀ ਜਿਨਸੀ ਅਨੈਤਿਕਤਾ ਜਾਂ ਉਹਨਾਂ ਦੀ ਚੋਰੀ ਤੋਂ ਤੋਬਾ ਕੀਤੀ।