ਰੋਮਿਆਂ 1

ਭਰਾਵੋ ਅਤੇ ਭੈਣੋ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ, ਕਿ ਮੈਂ ਤੁਹਾਡੇ ਕੋਲ ਆਉਣ ਦੀ ਕਈ ਵਾਰ ਯੋਜਨਾ ਬਣਾਈ ਸੀ (ਪਰ ਹੁਣ ਤੱਕ ਕਿਸੇ ਨਾ ਕਿਸੇ ਕਾਰਨ ਤੋਂ ਰੁਕਿਆ ਰਿਹਾ) ਤਾਂ ਜੋ ਮੈਂ ਤੁਹਾਡੇ ਵਿੱਚ ਇੱਕ ਫ਼ਲ ਪ੍ਰਾਪਤ ਕਰ ਸਕਾਂ, ਜਿਵੇਂ ਮੈਂ ਪਰਾਈਆਂ ਕੌਮਾਂ ਵਿੱਚ ਪ੍ਰਾਪਤ ਕੀਤਾ ਹੈ।

Romans 1:13 (UKJV) Now I would not have you ignorant, brethren, that oftentimes I purposed to come unto you, (but was let until now,) that I might have some fruit among you also, even as among other Gentiles.

11ਮੈਂ ਤੁਹਾਨੂੰ ਵੇਖਣਾ ਚਾਹੁੰਦਾ ਹਾਂ ਤਾਂ ਜੋ ਮੈਂ ਤੁਹਾਨੂੰ ਕੁਝ ਮਜ਼ਬੂਤ ਕਰਨ ਲਈ ਕੁਝ ਆਤਮਿਕ ਦਾਨ ਦੇ ਸਕਾਂ।

12ਇਹ ਇਸ ਲਈ ਹੈ ਤਾਂ ਜੋ ਕਿ ਤੁਸੀਂ ਅਤੇ ਮੈਂ ਇੱਕ-ਦੂਜੇ ਦੀ ਨਿਹਚਾ ਦੁਆਰਾ ਉਤਸ਼ਾਹਿਤ ਹੋ ਸਕੀਏ।

13ਭਰਾਵੋ ਅਤੇ ਭੈਣੋ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ, ਕਿ ਮੈਂ ਤੁਹਾਡੇ ਕੋਲ ਆਉਣ ਦੀ ਕਈ ਵਾਰ ਯੋਜਨਾ ਬਣਾਈ ਸੀ (ਪਰ ਹੁਣ ਤੱਕ ਕਿਸੇ ਨਾ ਕਿਸੇ ਕਾਰਨ ਤੋਂ ਰੁਕਿਆ ਰਿਹਾ) ਤਾਂ ਜੋ ਮੈਂ ਤੁਹਾਡੇ ਵਿੱਚ ਇੱਕ ਫ਼ਲ ਪ੍ਰਾਪਤ ਕਰ ਸਕਾਂ, ਜਿਵੇਂ ਮੈਂ ਪਰਾਈਆਂ ਕੌਮਾਂ ਵਿੱਚ ਪ੍ਰਾਪਤ ਕੀਤਾ ਹੈ।

14ਮੈਂ ਯੂਨਾਨੀਆਂ ਅਤੇ ਗ਼ੈਰ-ਯੂਨਾਨੀਆਂ, ਬੁੱਧੀਮਾਨਾਂ ਅਤੇ ਮੂਰਖਾਂ ਦੋਵਾਂ ਲਈ ਜ਼ਿੰਮੇਵਾਰ ਹਾਂ।

15ਇਹੀ ਕਾਰਣ ਹੈ ਕਿ ਮੈਂ ਤੁਹਾਡੇ ਲਈ ਵੀ ਜਿਹੜੇ ਰੋਮ ਵਿੱਚ ਰਹਿੰਦੇ ਹਨ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਚਾਹਵਾਨ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.